ਪ੍ਰਚੰਡ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ, ਓਲੀ ਨਾਲ ਕੀਤਾ ਸਮਝੌਤਾ, ਮੋਦੀ ਨੇ ਦਿੱਤੀ ਵਧਾਈ

Monday, Dec 26, 2022 - 02:26 AM (IST)

ਪ੍ਰਚੰਡ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ, ਓਲੀ ਨਾਲ ਕੀਤਾ ਸਮਝੌਤਾ, ਮੋਦੀ ਨੇ ਦਿੱਤੀ ਵਧਾਈ

ਕਾਠਮੰਡੂ (ਅਨਸ) : ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਐਤਵਾਰ ਸ਼ਾਮ ਨੂੰ ਨੇਪਾਲ ਕਮਿਊਨਿਸਟ ਪਾਰਟੀ-ਮਾਓਵਾਦੀ ਕੇਂਦਰ ਦੇ ਪ੍ਰਧਾਨ ਪੁਸ਼ਪਾ ਕਮਲ ਦਹਿਲ ਉਰਫ਼ ਪ੍ਰਚੰਡ ਨੂੰ ਹਿਮਾਲੀਆਈ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਹੈ। ਸੰਸਦ ਦੇ 265 ’ਚੋਂ ਪ੍ਰਚੰਡ ਨੇ 170 ਮੈਂਬਰਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਰਾਸ਼ਟਰਪਤੀ ਭੰਡਾਰੀ ਦੇ ਸੂਚਨਾ ਤੇ ਸੰਚਾਰ ਸਹਾਇਕ ਟੀਕਾ ਢਕਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਵੇਗੀ। ਪ੍ਰਚੰਡ ਨੇਪਾਲੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦਾ ਸਥਾਨ ਲੈਣਗੇ। ਪ੍ਰਚੰਡ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣਨਗੇ। ਪਹਿਲੀ ਵਾਰ ਉਹ 2008 ਤੋਂ 2009 ਤੱਕ ਤੇ ਦੂਜੀ ਵਾਰ 2016 ਤੋਂ 2017 ਤੱਕ ਇਸ ਅਹੁਦੇ 'ਤੇ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਤੁਨਿਸ਼ਾ ਸੁਸਾਈਡ ਕੇਸ: ਅਦਾਲਤ ਨੇ ਸ਼ੀਜਾਨ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ

PunjabKesari

ਪ੍ਰਚੰਡ ਦੀ ਪਾਰਟੀ ਆਪਣੇ ਪ੍ਰਧਾਨ ਦੇਉਬਾ ਨਾਲ ਆਮ ਸਹਿਮਤੀ ਤੱਕ ਪਹੁੰਚਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਨੇਪਾਲੀ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਤੋਂ ਬਾਹਰ ਹੋ ਗਈ। ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਕਿਸੇ ਵੀ ਅਹੁਦੇ ਨੂੰ ਮਾਓਵਾਦੀ ਕੇਂਦਰ ਨਾਲ ਸਾਂਝਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰਚੰਡ ਨੇ ਦੇਉਬਾ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਹੁਣ ਗਠਜੋੜ ’ਚ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਉਹ ਯੂ.ਐੱਮ.ਐੱਲ. ਦੇ ਪ੍ਰਧਾਨ ਓਲੀ ਨੂੰ ਮਿਲਣ ਬਾਲਾਕੋਟ ਗਏ। ਬਾਅਦ ’ਚ ਹੋਰਨਾਂ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ : ਸਤੇਂਦਰ ਜੈਨ 15 ਦਿਨਾਂ ਤੱਕ ਨਹੀਂ ਕਰ ਸਕਣਗੇ ਕਿਸੇ ਨਾਲ ਮੁਲਾਕਾਤ, ਤਿਹਾੜ ਜੇਲ੍ਹ ਪਹੁੰਚੀ ਕੋਰਟ

ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਹੋਏ ਸਮਝੌਤੇ ਤਹਿਤ ਪ੍ਰਚੰਡ ਸ਼ੁਰੂਆਤੀ ਢਾਈ ਸਾਲਾਂ ਲਈ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਸ ਤੋਂ ਬਾਅਦ ਓਲੀ ਦੀ ਪਾਰਟੀ ਸੀਪੀਐੱਨ-ਯੂਐੱਮਐੱਲ ਸੱਤਾ ਸੰਭਾਲੇਗੀ। ਇਸ ਦਾ ਮਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਢਾਈ ਸਾਲ ਬਾਅਦ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਨੇਤਾ ਚੀਨ ਪੱਖੀ ਮੰਨੇ ਜਾਂਦੇ ਹਨ।

PunjabKesari

PM ਮੋਦੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕਰਦਿਆਂ ਲਿਖਿਆ, "ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਹਾਰਦਿਕ ਵਧਾਈ। ਭਾਰਤ ਅਤੇ ਨੇਪਾਲ ਦਰਮਿਆਨ ਵਿਲੱਖਣ ਸਬੰਧ ਡੂੰਘੀ ਸੱਭਿਆਚਾਰਕ ਸਾਂਝ ਅਤੇ ਗਰਮਜੋਸ਼ੀ ਨਾਲ ਲੋਕਾਂ ਵਿਚਾਲੇ ਸੰਬੰਧਾਂ 'ਤੇ ਆਧਾਰਿਤ ਹਨ। ਮੈਂ ਇਸ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।"

ਇਹ ਵੀ ਪੜ੍ਹੋ : ਗਰੀਬਾਂ ਲਈ ਆਫ਼ਤ ਬਣੀ ਸਰਦੀ, ਦਿੱਲੀ ’ਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ 10 ਲੋਕਾਂ ਦੀ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News