ਵੁੱਡ ਕ੍ਰਾਫਟ ਰਾਹੀ 'ਫੂਡ ਆਈਟਮਸ' ਬਣਾ ਕੇ ਇਹ ਸ਼ਖਸ ਬਣਿਆ ਚਰਚਾ ਦਾ ਵਿਸ਼ਾ, ਤਸਵੀਰਾਂ ਨੂੰ ਦੇਖ ਨਹੀਂ ਹੋਵੇਗਾ ਯਕੀਨ

07/17/2017 2:47:33 PM

ਜਾਪਾਨ— ਖਾਣ ਦੇ ਸ਼ੌਕੀਨਾਂ ਨੂੰ ਬੱਸ ਤਸਵੀਰ ਦਿਖਾ ਦਿਓ ਤਾਂ ਉਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਤਾਂ ਇਹ ਖਬਰ ਜ਼ਰੂਰ ਪੜੋ। ਕਈ ਵਾਰ ਅੱਖਾਂ ਨੂੰ ਵੀ ਧੋਖਾ ਹੋ ਜਾਂਦਾ ਹੈ ਅਤੇ ਫਿਰ ਤੁਹਾਡੀ ਜਾਨ ਵੀ ਮੁਸੀਬਤ ਵਿਚ ਪੈ ਜਾਂਦੀ ਹੈ। 
ਜਾਪਾਨ ਵਿਚ ਰਹਿਣ ਵਾਲੇ 35 ਸਾਲ ਦੇ ਸੀਜੀ ਕਾਵਾਸਾਕੀ ਲਕੜੀਆਂ ਦੀ ਖੂਬਸੂਰਤ ਆਕ੍ਰਿਤੀ ਬਣਾਉਣ ਲਈ ਮਸ਼ਹੂਰ ਹਨ। ਉਂਝ ਤਾਂ ਉਨ੍ਹਾਂ ਨੇ ਤੋਹੋਕੁ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕੀਤੀ ਹੈ ਪਰ ਉਨ੍ਹਾਂ ਨੇ ਵੁੱਡ ਕ੍ਰਾਫਟ ਵਿਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਆਪਣੇ ਕੰਮ ਵਿਚ ਪਰਫੈਕਸ਼ਨ ਕਾਰਨ ਉਨ੍ਹਾਂ ਨੂੰ ਘੱਟ ਸਮੇਂ ਵਿਚ ਕਾਫੀ ਤਾਰੀਫ ਮਿਲੀ ਹੈ। ਕਿਉਂਕੀ ਕਾਵਾਸਾਕੀ ਨੂੰ ਖਾਣ ਦਾ ਕਾਫੀ ਸ਼ੌਂਕ ਹੈ। ਇਸ ਕਾਰਨ ਉਨ੍ਹਾਂ ਦੇ ਜ਼ਿਆਦਾਤਰ ਆਰਟਵਰਕ ਫੂਡ ਆਈਟਮ ਹੀ ਹੁੰਦੇ ਹਨ। ਦੇਖਣ ਵਿਚ ਇਹ ਅਸਲੀ ਲੱਗਦੇ ਹਨ। ਕਾਵਾਸਾਕੀ ਦੇ ਆਰਟਵਰਕ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ।


Related News