ਲਾਹੌਰ ਦੇ ਹਸਪਤਾਲ ’ਚ ਬੀਮਾਰ ਬੱਚੇ ਦੀ ਮਰੀ ਹੋਈ ਬੱਚੀ ਨਾਲ ਅਦਲਾ-ਬਦਲੀ ਦਾ ਦੋਸ਼

Saturday, Jul 06, 2024 - 12:55 AM (IST)

ਲਾਹੌਰ ਦੇ ਹਸਪਤਾਲ ’ਚ ਬੀਮਾਰ ਬੱਚੇ ਦੀ ਮਰੀ ਹੋਈ ਬੱਚੀ ਨਾਲ ਅਦਲਾ-ਬਦਲੀ ਦਾ ਦੋਸ਼

ਗੁਰਦਾਸਪੁਰ/ਲਾਹੌਰ, (ਵਿਨੋਦ)- ਲਾਹੌਰ ਦੇ ਚਿਲਡਰਨ ਹਸਪਤਾਲ ’ਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ’ਚ ਅਧਿਕਾਰੀਆਂ ’ਤੇ ਇਕ ਬੀਮਾਰ ਬੱਚੇ ਦੀ ਮਰੀ ਹੋਈ ਬੱਚੀ ਨਾਲ ਅਦਲਾ-ਬਦਲੀ ਕਰਨ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਪੀੜਤਾ ਦੇ ਮਾਪਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਸਰਹੱਦ ਪਾਰਲੇ ਸੂਤਰਾਂ ਮੁਤਾਬਕ ਇਕ ਮਾਤਾ-ਪਿਤਾ ਆਪਣੇ 4 ਦਿਨਾਂ ਦੇ ਬੀਮਾਰ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ ਸਨ। ਦੁਖੀ ਹੋ ਕੇ ਇਲਾਜ ਦੌਰਾਨ ਡਾਕਟਰਾਂ ਨੇ ਪੇਚੀਦਗੀਆਂ ਕਾਰਨ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸ ਦੀ ਲਾਸ਼ ਉਸ ਦੇ ਪਿਤਾ ਇਰਫਾਨ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਪਿਤਾ ਲਾਸ਼ ਨੂੰ ਦਫਨਾਉਣ ਲਈ ਜੱਦੀ ਪਿੰਡ ਗੁੱਜਰਾਂਵਾਲਾ ਲੈ ਗਿਆ।

ਸੂਤਰਾਂ ਮੁਤਾਬਕ ਸਥਿਤੀ ਨੇ ਉਸ ਸਮੇਂ ਹੈਰਾਨ ਕਰਨ ਵਾਲਾ ਮੋੜ ਲੈ ਲਿਆ, ਜਦੋਂ ਇਰਫਾਨ ਲੜਕੀ ਦੀ ਲਾਸ਼ ਲੈ ਕੇ ਹਸਪਤਾਲ ਪਰਤਿਆ ਅਤੇ ਦਾਅਵਾ ਕੀਤਾ ਕਿ ਉਹ ਲੜਕੀ ਦੀ ਬਜਾਏ ਆਪਣੇ ਬੇਟੇ ਨੂੰ ਇਲਾਜ ਲਈ ਲੈ ਕੇ ਆਇਆ ਸੀ। ਦੋਸ਼ ਸੁਣ ਕੇ ਹਸਪਤਾਲ ਦੇ ਅਧਿਕਾਰੀ ਹੈਰਾਨ ਰਹਿ ਗਏ ਅਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੱਚਾ ਕਥਿਤ ਤੌਰ ’ਤੇ ਲਾਪਤਾ ਹੋ ਿਗਆ ਹੈ।

ਨਸੀਰਾਬਾਦ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਗਈ ਰਸਮੀ ਸ਼ਿਕਾਇਤ ’ਚ ਇਰਫਾਨ ਨੇ ਘਟਨਾ ਦਾ ਵੇਰਵਾ ਦਿੱਤਾ ਅਤੇ ਹਸਪਤਾਲ ’ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਸ ਦੇ ਬੇਟੇ ਨਾਲ ਤਬਦੀਲ ਕਰਨ ਦਾ ਦੋਸ਼ ਲਾਇਆ। ਉਸ ਨੇ ਪੁਲਸ ਤੋਂ ਹਸਪਤਾਲ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਡਾਕਟਰਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਉਸ ਦੇ ਲੜਕੇ ਨੂੰ ਬਰਾਮਦ ਕਰਨ ਦੀ ਮੰਗ ਕੀਤੀ ਹੈ।

ਅੱਜ ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਿਹਤ ਵਿਭਾਗ ਨੇ ਚਿਲਡਰਨ ਹਸਪਤਾਲ ਦੇ 3 ਸੀਨੀਅਰ ਡਾਕਟਰਾਂ ’ਤੇ ਆਧਾਰਿਤ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।


author

Rakesh

Content Editor

Related News