ਪੱਛਮੀ ਬੰਗਾਲ ’ਚ ਮਿਲਿਆ ਦੂਜੀ ਵਿਸ਼ਵ ਜੰਗ ਦਾ ਬੰਬ

Friday, Jul 05, 2024 - 11:14 PM (IST)

ਪੱਛਮੀ ਬੰਗਾਲ ’ਚ ਮਿਲਿਆ ਦੂਜੀ ਵਿਸ਼ਵ ਜੰਗ ਦਾ ਬੰਬ

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਝਾੜਗ੍ਰਾਮ ਜ਼ਿਲੇ ਭੂਲਨਪੁਰ ਪਿੰਡ ਵਿਚ ਇਕ ਖੁੱਲ੍ਹੇ ਮੈਦਾਨ ਵਿਚ ਦੂਜੀ ਵਿਸ਼ਵ ਜੰਗ ਦੇ ਦੌਰ ਦਾ ਇਕ ਬੰਬ ਮਿਲਿਆ ਜੋ ਕਿ ਫਟਿਆ ਹੋਇਆ ਨਹੀਂ ਸੀ ਅਤੇ ਉਸਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ ਗਿਆ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਮੁਹਿੰਮ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਸ਼ੀਨਰੀ ਅਤੇ ਭਾਰਤੀ ਹਵਾਈ ਫੌਜ ਨਾਲ ਮਿਲ ਕੇ ਬੰਬ ਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ। ਇਸ ਦੌਰਾਨ ਆਸ-ਪਾਸ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਸੀ।


author

Rakesh

Content Editor

Related News