ਹਾਥਰਸ ਕਾਂਡ : 122 ਲੋਕਾਂ ਦੀ ਮੌਤ ਦਾ ਮੁੱਖ ਦੋਸ਼ੀ ਗ੍ਰਿਫਤਾਰ, ਇੰਝ ਚੜ੍ਹਿਆ ਪੁਲਸ ਦੇ ਹੱਥੇ

Saturday, Jul 06, 2024 - 12:00 AM (IST)

ਹਾਥਰਸ ਕਾਂਡ : 122 ਲੋਕਾਂ ਦੀ ਮੌਤ ਦਾ ਮੁੱਖ ਦੋਸ਼ੀ ਗ੍ਰਿਫਤਾਰ, ਇੰਝ ਚੜ੍ਹਿਆ ਪੁਲਸ ਦੇ ਹੱਥੇ

ਨਵੀਂ ਦਿੱਲੀ- ਹਾਥਰਸ ਕਾਂਡ ਦਾ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਧੂਕਰ ਨੂੰ ਉਤਰ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਹਾਥਰਸ ਹਾਦਸੇ ਤੋਂ ਬਾਅਦ ਮਧੂਕਰ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। 
ਦਿੱਲੀ ਦੇ ਨਜਫਗੜ੍ਹ-ਉੱਤਮ ਨਗਰ ਦੇ ਹਸਪਤਾਲ 'ਚ ਕੀਤਾ ਆਤਮ ਸਮਰਪਣ

ਪਤਾ ਲੱਗਾ ਹੈ ਕਿ ਦੇਵ ਪ੍ਰਕਾਸ਼ ਮਧੂਕਰ ਨੇ ਆਤਮ ਸਮਰਪਣ ਕਰ ਦਿੱਤਾ ਹੈ। ਯੂ.ਪੀ. ਦੀ ਹਾਥਰਸ ਪੁਲਸ ਦਿੱਲੀ ਦੇ ਨਜਫਗੜ੍ਹ-ਉੱਤਮ ਨਗਰ ਦੇ ਵਿਚਕਾਰ ਇੱਕ ਹਸਪਤਾਲ ਪਹੁੰਚੀ ਸੀ, ਦੇਵ ਪ੍ਰਕਾਸ਼ ਨੇ ਉਨ੍ਹਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਮਲੇ 'ਚ ਹੁਣ ਤਕ 7 ਲੋਕ ਹੋਏ ਗ੍ਰਿਫਤਾਰ

ਹਾਥਰਸ 'ਚ ਬੀਤੇ ਮੰਗਲਵਾਰ ਨੂੰ ਮਚੀ ਭਾਜੜ 'ਚ 122 ਲੋਕਾਂ ਦੀ ਜਾਨ ਚਲੀ ਗਈ ਸੀ। ਪੁਲਸ ਬਾਬਾ ਸੂਰਜਪਾਲ ਦੇ ਸੇਵਾਦਾਰਾਂ ਅਤੇ ਸਤਿਸੰਗ ਦੇ ਪ੍ਰਬੰਧਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਕੇ ਜਾਂਚਕਰ ਰਹੀ ਹੈ। ਇਸ ਤੋਂ ਪਹਿਲਾਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਅਜੇ ਤਕ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਫਰਾਰ ਸੀ, ਜਿਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ। 

ਬਾਬਾ ਦਾ ਖਾਸ ਹੈ ਦੇਵ ਪ੍ਰਕਾਸ਼ ਮਧੂਕਰ

ਦੱਸ ਦੇਈਏ ਕਿ ਦੇਵ ਪ੍ਰਕਾਸ਼ ਮਧੂਕਰ ਹਾਥਰਸ ਪ੍ਰੋਗਰਾਮ ਦਾ ਮੁੱਖ ਆਯੋਜਕ ਸੀ। ਇਸ ਤੋਂ ਇਲਾਵਾ ਉਹ ਬਾਬੇ ਦਾ ਖਾਸ ਬੰਦਾ ਵੀ ਹੈ। ਹਾਦਸੇ ਤੋਂ ਬਾਅਦ ਬਾਬਾ ਕਾਫੀ ਦੇਰ ਤੱਕ ਉਸ ਨਾਲ ਫੋਨ 'ਤੇ ਗੱਲ ਕਰਦਾ ਰਿਹਾ। ਨਿਊਜ਼ ਏਜੰਸੀ ਮੁਤਾਬਕ ਭਾਜੜ ਦੀ ਘਟਨਾ ਤੋਂ ਬਾਅਦ ਦੇਵ ਪ੍ਰਕਾਸ਼ ਮਧੂਕਰ ਘਰ ਨਹੀਂ ਪਰਤਿਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਲਾਪਤਾ ਹਨ। ਮਧੂਕਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਸਮੇਂ ਜੂਨੀਅਰ ਇੰਜੀਨੀਅਰ (ਜੇ.ਈ.) ਸੀ ਪਰ ਬਾਅਦ ਵਿਚ ਬਾਬਾ ਸੂਰਜਪਾਲ ਦਾ ਬਹੁਤ ਵੱਡਾ ਸ਼ਰਧਾਲੂ ਬਣ ਗਿਆ।


author

Rakesh

Content Editor

Related News