ਡਾਕਟਰਾਂ ਦਾ ਕਮਾਲ; ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ ਐੱਚ.ਆਈ.ਵੀ. ਮੁਕਤ

Sunday, Jul 28, 2024 - 12:33 PM (IST)

ਡਾਕਟਰਾਂ ਦਾ ਕਮਾਲ; ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ ਐੱਚ.ਆਈ.ਵੀ. ਮੁਕਤ

ਇੰਟਟਰਨੈਸ਼ਨਲ ਡੈਸਕ- ਜਰਮਨੀ ’ਚ 60 ਸਾਲਾ ਵਿਅਕਤੀ ਸਟੈਮ ਸੈੱਲ ਟ੍ਰਾਂਸਪਲਾਂਟ ਤੋਂ ਬਾਅਦ ਐੱਚ.ਆਈ.ਵੀ. ਤੋਂ ਮੁਕਤ ਹੋ ਗਿਆ ਹੈ। ਉਹ ਦੁਨੀਆ ਦਾ ਦੂਜਾ ਵਿਅਕਤੀ ਹੈ, ਜਿਸ ’ਚ ਐੱਚ.ਆਈ.ਵੀ. ਨਾਲ ਇਨਫੈਕਟਿਡ ਹੋਣ ਤੋਂ ਬਾਅਦ ਸਟੈਮ ਸੈੱਲਾਂ ਦਾ ਪ੍ਰਯੋਗ ਵਜੋਂ ਟ੍ਰਾਂਸਪਲਾਂਟ ਕੀਤਾ ਗਿਆ ਸੀ ਅਤੇ ਉਹ ਐੱਚ.ਆਈ.ਵੀ. ਤੋਂ ਮੁਕਤ ਹੋ ਗਿਆ। ਹੁਣ ਤੱਕ ਦੁਨੀਆ ’ਚ ਸਿਰਫ 7 ਲੋਕ ਐੱਚ.ਆਈ.ਵੀ. ਇਨਫੈਕਸ਼ਨ ਤੋਂ ਮੁਕਤ ਹੋਏ ਹਨ।

ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲਾਜਿਸਟ ਰਵਿੰਦਰ ਗੁਪਤਾ ਉਸ ਟੀਮ ਦੀ ਅਗਵਾਈ ਕਰ ਰਹੇ ਸਨ, ਜਿਨ੍ਹਾਂ ਦੇ ਇਲਾਜ ਨਾਲ ਵਿਅਕਤੀ ਐੱਚ.ਆਈ.ਵੀ. ਤੋਂ ਮੁਕਤ ਹੋ ਗਿਆ ਹੈ। ਡਾ. ਰਵਿੰਦਰ ਗੁਪਤਾ ਦਾ ਕਹਿਣਾ ਹੈ ਕਿ ਉਹ ਖ਼ੁਦ ਵੀ ਹੈਰਾਨ ਹਨ, ਸਟੈਮ ਸੈੱਲ ਟ੍ਰਾਂਸਪਲਾਂਟ ਕੰਮ ਕਰਦਾ ਹੈ, ਇਹ ਇਕ ਵੱਡੀ ਪ੍ਰਾਪਤੀ ਹੈ। ਇਸ ਨਵੇਂ ਠੀਕ ਹੋਏ ਮਰੀਜ਼ ਬਾਰੇ ਜਾਣਕਾਰੀ ਜਰਮਨੀ ਦੇ ਮਿਊਨਿਖ ’ਚ ਹੋਈ 25ਵੀਂ ਅੰਤਰਰਾਸ਼ਟਰੀ ਏਡਜ਼ ਕਾਨਫਰੰਸ ’ਚ ਦਿੱਤੀ ਗਈ। ਇਹ ਮਰੀਜ਼ 2009 ’ਚ ਐੱਚ.ਆਈ.ਵੀ. ਨਾਲ ਇਨਫੈਕਟਿਡ ਹੋ ਗਿਆ ਸੀ। ਇਸ ਨਵੇਂ ਮਰੀਜ਼ ਨੂੰ ਇਕ ਔਰਤ ਦਾਨੀ ਤੋਂ ਸਟੈਮ ਸੈੱਲ ਪ੍ਰਾਪਤ ਹੋਏ ਸਨ, ਜਿਸ ’ਚ ਮਿਊਟਿਡ ਜੀਨ ਸੀ.ਸੀ.ਆਰ.-5 ਦੀ ਸਿਰਫ ਇਕ ਕਾਪੀ ਸੀ।

ਹਾਲਾਂਕਿ ਇਹ ਪੱਧਰ ਆਮ ਨਾਲੋਂ ਬਹੁਤ ਘੱਟ ਸੀ, ਫਿਰ ਵੀ ਇਸ ਨੇ ਕੰਮ ਕੀਤਾ। ਇਸ ਮਰੀਜ਼ ਦਾ 2015 ’ਚ ਸਟੈਮ ਸੈੱਲ ਟ੍ਰਾਂਸਪਲਾਂਟ ਹੋਇਆ ਸੀ। ਇਸ ਤੋਂ ਬਾਅਦ 2018 ’ਚ ਮਰੀਜ਼ ਨੇ ਐੱਚ.ਆਈ.ਵੀ. ਨੂੰ ਰੋਕਣ ਵਾਲੀਆਂ ਐਂਟੀਰੇਟਰੋਵਾਇਰਲ ਦਵਾਈਆਂ ਵੀ ਬੰਦ ਕਰ ਦਿੱਤੀਆਂ ਸਨ। ਹੁਣ ਖੋਜਕਰਤਾਵਾਂ ਨੇ ਪਤਾ ਲੱਗਾ ਕਿ ਮਰੀਜ਼ ਐੱਚ.ਆਈ.ਵੀ. ਇਨਫੈਕਸ਼ਨ ਤੋਂ ਮੁਕਤ ਹੈ। ਐੱਚ. ਆਈ. ਵੀ. ਤੋਂ ਠੀਕ ਹੋਣ ਵਾਲਾ ਪਹਿਲਾ ਮਰੀਜ਼ ਟਿਮੋਥੀ ਰੇ ਬਰਾਊਨ ਸੀ। ਉਸ ਨੂੰ ਬਰਲਿਨ ਦੇ ਮਰੀਜ਼ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੂੰ ਐੱਚ.ਆਈ.ਵੀ. ਦੀ ਬਿਮਾਰੀ ਨਾਲ ਬਲੱਡ ਕੈਂਸਰ ਹੋ ਗਿਆ ਸੀ। ਇਸ ਲਈ ਉਸ ਨੇ ਬੋਨ ਮੈਰੋ ਟਰਾਂਸਪਲਾਂਟ ਕਰਵਾਇਆ ਗਿਆ ਪਰ ਇਸ ਤੋਂ ਬਾਅਦ ਉਹ ਹੈਰਾਨੀਜਨਕ ਤੌਰ ’ਤੇ ਐੱਚ.ਆਈ.ਵੀ. ਤੋਂ ਵੀ ਮੁਕਤ ਹੋ ਗਿਆ। ਇਸ ਤੋਂ ਬਾਅਦ ਸਟੈਮ ਸੈੱਲਾਂ ਨਾਲ ਐੱਚ.ਆਈ.ਵੀ. ਦੇ ਮਰੀਜ਼ਾਂ ਨੂੰ ਠੀਕ ਕਰਨ ਦੇ ਪ੍ਰਯੋਗ ਸ਼ੁਰੂ ਕੀਤੇ ਗਏ ਪਰ ਬਹੁਤ ਹੀ ਚੋਣਵੇਂ ਲੋਕਾਂ ਨੂੰ ਹੀ ਡੋਨਰ ਮਿਲੇ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਫਿਰੌਤੀ ਮਾਮਲੇ ’ਚ 6 ਭਾਰਤੀ ਗ੍ਰਿਫ਼ਤਾਰ

ਸੀ.ਸੀ.ਆਰ.-5 ਜੀਨ ਹੈ ਐੱਚ.ਆਈ.ਵੀ. ਦਾ ਇਲਾਜ

ਐੱਚ. ਆਈ. ਵੀ. ਇਮਿਊਨ ਸੈੱਲਾਂ ’ਚ ਦਾਖਲ ਹੋਣ ਲਈ ਇਕ ਜੀਨ ਰੀਸੈਪਟਰ ਸੀ. ਸੀ. ਆਰ.-5 ਦੀ ਵਰਤੋਂ ਕਰਦਾ ਹੈ। ਸਟੈਮ ਸੈੱਲ ਇਸ ਜੀਨ ’ਚ ਮਿਊਟੇਸ਼ਨ ਐੱਚ.ਆਈ.ਵੀ. ਨੂੰ ਰੋਕਦੇ ਹਨ। ਇਸ ਲਈ ਐੱਚ.ਆਈ.ਵੀ. ਦੇ ਇਲਾਜ ’ਤੇ ਕੰਮ ਕਰ ਰਹੇ ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਸੀ.ਸੀ.ਆਰ.-5 ਇਸ ਬਿਮਾਰੀ ਦੇ ਇਲਾਜ ਦਾ ਸਭ ਤੋਂ ਵਧੀਆ ਤਰੀਕਾ ਹੈ।

1 ਫੀਸਦੀ ’ਚ ਹੁੰਦੀਆਂ ਹਨ ਮਿਊਟਿਡ ਕਾਪੀਆਂ

ਇਸ ਗੱਲ ਦਾ ਸਬੂਤ ਹੈ ਕਿ ਸਟੈਮ ਸੈੱਲ ਐੱਚ.ਆਈ.ਵੀ. ਤੋਂ ਛੁਟਕਾਰਾ ਪਾਉਣ ’ਚ ਮਦਦ ਕਰ ਸਕਦੇ ਹਨ ਪਰ ਇਹ ਸਟੈਮ ਸੈੱਲ ਸਿਰਫ਼ ਉਨ੍ਹਾਂ ਦਾਨੀਆਂ ਤੋਂ ਲਏ ਜਾ ਸਕਦੇ ਹਨ, ਜਿਨ੍ਹਾਂ ਕੋਲ ਸੀ.ਸੀ.ਆਰ.-5 ਜੀਨ ਦੀ ਮਿਊਟਿਡ ਕਾਪੀ ਹੈ। ਯੂਰਪ ’ਚ ਅਜਿਹੇ ਲੋਕਾਂ ਦੀ ਆਬਾਦੀ ਦਾ ਸਿਰਫ 1 ਫੀਸਦੀ ਹੈ, ਜਿਨ੍ਹਾਂ ’ਚ ਇਸ ਜੀਨ ਦਾ ਪੂਰਾ ਜੋੜਾ ਮਿਊਟਿਡ ਹੈ। 10 ਫੀਸਦੀ ਲੋਕਾਂ ’ਚ ਇਸ ਜੀਨ ਦੀ ਸਿਰਫ ਇਕ ਕਾਪੀ ਮਿਊਟਿਡ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News