ਪੰਜਾਬ ''ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...

Saturday, Nov 15, 2025 - 06:26 PM (IST)

ਪੰਜਾਬ ''ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...

ਅੰਮ੍ਰਿਤਸਰ- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਕਾਰਵਾਈ ਕਰਦਿਆਂ ਮੱਧ ਪ੍ਰਦੇਸ਼ 'ਚ ਸਥਿਤ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ ਇੱਕ ਯੋਜਨਾਬੱਧ ਕਤਲ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ

ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁੱਲ 9 ਪਿਸਤੌਲ (ਸੱਤ .32 ਬੋਰ ਪਿਸਤੌਲ, ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ, ਅਤੇ ਦੋ .30 ਬੋਰ ਪਿਸਤੌਲ, ਮੈਗਜ਼ੀਨਾਂ ਸਮੇਤ) ਬਰਾਮਦ ਕੀਤੇ ਗਏ। ਇਹ ਹਥਿਆਰ ਇਲਾਕੇ ਵਿੱਚ ਅੰਤਰ-ਗੈਂਗ ਦੁਸ਼ਮਣੀ ਤੋਂ ਪੈਦਾ ਹੋਈ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਖਰੀਦੇ ਗਏ ਸਨ।

ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ

ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਇਰਾਂ ਦੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿਚ ਅਪਰਾਧੀਆਂ ਨੂੰ ਉਨ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਹਥਿਆਰਾਂ ਦੀ ਸਪਲਾਈ ਵਿੱਚ ਸਹਾਇਤਾ ਕਰ ਰਿਹਾ ਸੀ।

ਇਹ ਵੀ ਪੜ੍ਹੋ- ਦਿੱਲੀ ਧਮਾਕਿਆਂ ਮਗਰੋਂ ਪੰਜਾਬ 'ਚ ਕਾਰਵਾਈ, ਪਠਾਨਕੋਟ ਤੋਂ ਫੜਿਆ ਗਿਆ ਡਾਕਟਰ

ਉਨ੍ਹਾਂ ਨੇ ਦੱਸਿਆ ਕਿ ਪੁਲਸ ਸਟੇਸ਼ਨ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਅਤੇ ਬੀ.ਐਨ.ਐਸ ਦੇ ਤਹਿਤ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ। ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਮਨਦੀਪ ਸਿੰਘ ਖਾਲਸਾ ਦਾ ਪਹਿਲਾ ਬਿਆਨ

PunjabKesari


author

Shivani Bassan

Content Editor

Related News