ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲਿਆ GOLDEN CHANCE! ਹੋਇਆ ਵੱਡੀ ਸਕੀਮ ਦਾ ਐਲਾਨ

Sunday, Nov 09, 2025 - 03:24 PM (IST)

ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲਿਆ GOLDEN CHANCE! ਹੋਇਆ ਵੱਡੀ ਸਕੀਮ ਦਾ ਐਲਾਨ

ਪਟਿਆਲਾ (ਵੈੱਬ ਡੈਸਕ, ਜੋਸਨ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਲਈ 'ਗੋਲਡਨ ਚਾਂਸ' ਸਕੀਮ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਕਸਦ ਪੜ੍ਹਾਈ ਅਧੂਰੀ ਛੱਡਣ ਵਾਲੇ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦੇਣਾ ਹੈ। ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ 53 ਹਜ਼ਾਰ ਫ਼ੀਸ ਭਰਨੀ ਪਵੇਗੀ ਅਤੇ ਇਸ ਲਈ ਫਾਰਮ ਭਰਨ ਦੀ ਆਖ਼ਰੀ ਤਾਰੀਖ਼ 15 ਨਵੰਬਰ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ

ਸੁਨਹਿਰੀ ਮੌਕੇ ਲਈ ਓਡ ਸਮੈਸਟਰ ਭਾਵ 1, 3 ਅਤੇ 5 ਦੇ ਵਿਸ਼ਿਆਂ ਦੇ ਪੇਪਰ ਦਸੰਬਰ 2025 ਅਤੇ ਈਵਨ ਸਮੈਸਟਰ ਭਾਵ 2, 4 ਅਤੇ 6 ਵਿਸ਼ਿਆਂ ਦੇ ਪੇਪਰ ਮਈ 2026 'ਚ ਕਰਵਾਏ ਜਾਣਗੇ ਪਰ ਇਸ ਸੁਨਹਿਰੀ ਮੌਕੇ ਨੂੰ ਲੈ ਕੇ ਵਿਦਿਆਰਥੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇੰਨੀ ਮਹਿੰਗੀ ਫ਼ੀਸ ਨੂੰ ਲੈ ਕੇ ਵਿਦਿਆਰਥੀ ਨਿਰਾਸ਼ ਹਨ ਅਤੇ ਯੂਨੀਵਰਸਿਟੀ ਖ਼ਿਲਾਫ਼ ਵਿਰੋਧ ਪ੍ਰਗਟ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਠੰਡ ਨੂੰ ਲੈ ਕੇ ਜਾਰੀ ਕੀਤਾ ਵੱਡਾ ਅਲਰਟ

ਉੱਥੇ ਹੀ ਯੂਨੀਵਰਸਿਟੀ ਦਾ ਤਰਕ ਹੈ ਕਿ ਇਸ ਸੁਨਹਿਰੀ ਮੌਕੇ ਦੀ ਫ਼ੀਸ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ 'ਚ ਕੋਈ ਵਾਧਾ ਕੀਤੇ ਬਿਨਾਂ ਸਿਰਫ ਮੌਕਾ ਖੋਲ੍ਹਿਆ ਗਿਆ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀ ਵਲੋਂ ਆਪਣੇ ਉਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ, ਜੋ ਆਪਣੀ ਡਿਗਰੀ ਰੀ-ਅਪੀਅਰ ਜਾਂ ਕਿਸੇ ਵਿਸ਼ੇ 'ਚੋਂ ਫੇਲ੍ਹ ਹੋ ਗਏ ਜਾਂ ਆਪਣੇ ਨੰਬਰਾਂ ਜਾਂ ਡਵੀਜ਼ਨ 'ਚ ਸੋਧ ਕਰਨਾ ਚਾਹੁੰਦੇ ਹਨ ਅਤੇ ਸਾਰੇ ਮੌਕੇ ਜਾਂ ਕੋਰਸ ਦੀ ਸਮਾਂ ਹੱਦ ਖ਼ਤਮ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News