Punjab: ਕਿਸੇ ਦੀ ''ਨਿੱਕੀ'' ਜਿਹੀ ਗਲਤੀ ਨੇ ਉਜਾੜ''ਤੀ 3 ਕੁੜੀਆਂ ਦੀ ਦੁਨੀਆ! ਕੈਮਰੇ ''ਚ ਕੈਦ ਹੋਇਆ ''ਮੌਤ ਦਾ ਮੰਜ਼ਰ''

Monday, Nov 17, 2025 - 04:40 PM (IST)

Punjab: ਕਿਸੇ ਦੀ ''ਨਿੱਕੀ'' ਜਿਹੀ ਗਲਤੀ ਨੇ ਉਜਾੜ''ਤੀ 3 ਕੁੜੀਆਂ ਦੀ ਦੁਨੀਆ! ਕੈਮਰੇ ''ਚ ਕੈਦ ਹੋਇਆ ''ਮੌਤ ਦਾ ਮੰਜ਼ਰ''

ਖੰਨਾ (ਬਿਪਨ): ਸੜਕ ਉੱਤੇ ਜਲਦਬਾਜ਼ੀ 'ਚ ਕੀਤੀ ਗਲਤੀ ਭਾਵੇਂ ਕਰਨ ਵਾਲੇ ਲਈ ਨਿੱਕੀ ਜਿਹੀ ਹੋਵੇ, ਪਰ ਇਹ ਕਈ ਵਾਰ ਦੂਜਿਆਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਹਿੱਟ ਐਂਡ ਰਨ ਦੇ ਮਾਮਲੇ ਵਿਚ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (35 ਸਾਲ) ਵਾਸੀ ਫੈਜ਼ਗੜ੍ਹ ਵਜੋਂ ਹੋਈ ਹੈ। ਉਹ ਤਿੰਨ ਧੀਆਂ ਦਾ ਪਿਤਾ ਸੀ। 

ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਇਹ ਹਾਦਸਾ ਮਾਲੇਰਕੋਟਲਾ ਰੋਡ 'ਤੇ ਬੀਕਾਨੇਰ ਸਵੀਸਟਸ ਨੇੜੇ ਵਾਪਰਿਆ ਹੈ। ਇਹ ਹਾਦਸਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਿਆ ਹੈ। ਵੀਡੀਓ ਵਿਚ ਇਕ ਤੇਜ਼ ਰਫ਼ਤਾਰ ਕਾਰਨ ਆਪਣੇ ਅੱਗੇ ਜਾਂਦੇ ਵਾਹਨਾਂ ਨੂੰ ਓਵਰਟੇਕ ਕਰਦੀ ਹੈ ਤਾਂ ਇਸ ਦੌਰਾਨ ਸਾਹਮਣਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਸਾਈਡ ਵੱਜ ਜਾਂਦੀ ਹੈ। ਇਸ ਦੌਰਾਨ ਮਗਰੋਂ ਆ ਰਿਹਾ ਇਕ ਹੋਰ ਮੋਟਰਸਾਈਕਲ ਉਨ੍ਹਾਂ ਵਿਚ ਵੱਜਦਾ ਹੈ ਤੇ ਨਾਲ ਜਾ ਰਹੀ ਟ੍ਰੈਕਟਰ ਟਰਾਲੀ ਦਾ ਮਗਰਲਾ ਟਾਇਰ ਉਨ੍ਹਾਂ ਉੱਪਰੋਂ ਲੰਘ ਗਿਆ। ਇਸ ਦਰਦਨਾਕ ਹਾਦਸੇ ਵਿਚ ਕੁਲਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। 


author

Anmol Tagra

Content Editor

Related News