ਮੁਅੱਤਲ DIG ਭੁੱਲਰ ਦੇ ਪਰਿਵਾਰ ਨੂੰ ਘਰ ਦਾ ਖ਼ਰਚ ਚਲਾਉਣਾ ਹੋਇਆ ਮੁਸ਼ਕਲ! ਅਦਾਲਤ ''ਚ ਪਾਈ ਅਰਜ਼ੀ

Tuesday, Nov 18, 2025 - 11:59 AM (IST)

ਮੁਅੱਤਲ DIG ਭੁੱਲਰ ਦੇ ਪਰਿਵਾਰ ਨੂੰ ਘਰ ਦਾ ਖ਼ਰਚ ਚਲਾਉਣਾ ਹੋਇਆ ਮੁਸ਼ਕਲ! ਅਦਾਲਤ ''ਚ ਪਾਈ ਅਰਜ਼ੀ

ਚੰਡੀਗੜ੍ਹ (ਪ੍ਰੀਕਸ਼ਿਤ): ਸੀ.ਬੀ. ਆਈ. ਨੇ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਕਾਰਨ ਭੁੱਲਰ ਦੇ ਪਰਿਵਾਰ ਲਈ ਘਰ ਦਾ ਖ਼ਰਚ ਚਲਾਉਣਾ ਮੁ਼ਸ਼ਕਲ ਹੋ ਗਿਆ ਹੈ। ਭੁੱਲਰ ਨੇ ਵਕੀਲ ਰਾਹੀਂ ਬੈਂਕ ਖਾਤੇ ਡੀ-ਫ੍ਰੀਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਹੈ। ਅਰਜ਼ੀ ’ਤੇ ਅਦਾਲਤ ਨੇ ਸੀ.ਬੀ.ਆਈ. ਨੂੰ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ’ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ। ਭੁੱਲਰ ਦੇ ਵਕੀਲ ਨੇ ਅਰਜ਼ੀ ’ਚ ਕਿਹਾ ਕਿ ਸੀ.ਬੀ.ਆਈ. ਆਮਦਨ ਤੋਂ ਜ਼ਿਆਦਾ ਮਾਮਲੇ ਦੀ ਜਾਂਚ ਜਾਰੀ ਰੱਖੇ ਪਰ ਬੈਂਕ ਖਾਤੇ ਡੀ-ਫ੍ਰੀਜ਼ ਕਰ ਦਿੱਤੇ ਜਾਣ। ਉਨ੍ਹਾਂ ਦੇ ਪਰਿਵਾਰ ਨੂੰ ਜੋ ਆਮਦਨ ਹੋ ਰਹੀ ਹੈ, ਉਹ ਤਾਂ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਦੇ ਘਰ ਦਾ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦਾ ਖੇਤੀ ਦਾ ਵੀ ਕੰਮ ਹੈ, ਜਿਸ ਲਈ ਵੀ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੀ ਮੰਗ ਰੱਖੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ 

ਸੀ.ਬੀ.ਆਈ. ਨੇ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦਾ ਸੈਲਰੀ ਅਕਾਊਂਟ ਵੀ ਫ੍ਰੀਜ਼ ਕਰ ਦਿੱਤਾ ਹੈ। ਨਾਲ ਹੀ ਪੁੱਤਰ ਦਾ ਸੈਲਰੀ ਅਕਾਊਂਟ ਤੇ ਪਿਤਾ ਦਾ ਪੈਨਸ਼ਨ ਖਾਤਾ ਵੀ ਫ੍ਰੀਜ਼ ਕਰ ਦਿੱਤਾ ਸੀ।ਉਨ੍ਹਾਂ ਦਾ ਪੁੱਤਰ ਪੰਜਾਬ ’ਚ ਅਸਿਸਟੈਂਟ ਐਡਵੋਕੇਟ ਜਨਰਲ ਹੈ। ਪਰਿਵਾਰ ਨੂੰ ਖੇਤੀਬਾੜੀ ਤੇ ਕਿਰਾਏ ਤੋਂ ਹੋ ਰਹੀ ਆਮਦਨ ਵੀ ਖਾਤੇ ’ਚੋਂ ਨਹੀਂ ਨਿਕਲ ਰਹੀ। ਇਹ ਰਕਮ ਉਨ੍ਹਾਂ ਦੀ ਮਾਂ ਦੇ ਖਾਤੇ ’ਚ ਆ ਰਹੀ ਸੀ ਤੇ ਸੀ.ਬੀ.ਆਈ. ਨੇ ਉਹ ਖਾਤਾ ਵੀ ਫ੍ਰੀਜ਼ ਕਰ ਦਿੱਤਾ ਹੈ।

 


author

Anmol Tagra

Content Editor

Related News