22 ਮਹੀਨੇ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ ''ਚ ਲੱਗੇ ਮਾਪੇ, ਪੋਪ ਨੇ ਦਿੱਤਾ ਸਮਰਥਨ

Thursday, Apr 05, 2018 - 05:58 PM (IST)

ਲੰਡਨ (ਬਿਊਰੋ)— ਪੋਪ ਫ੍ਰਾਂਸਿਸ ਨੇ ਗੰਭੀਰ ਰੂਪ ਨਾਲ ਬੀਮਾਰ ਬ੍ਰਿਟਿਸ਼ ਬੱਚੇ ਅਲਫੀ ਇਵਾਂਸ ਦੇ ਸਮਰਥਨ ਵਿਚ ਇਕ ਟਵੀਟ ਕੀਤਾ ਹੈ, ਜਿਸ ਦੇ ਮਾਤਾ-ਪਿਤਾ ਉਸ ਨੂੰ ਆਈ. ਸੀ. ਯੂ. ਵਿਚ ਰੱਖਣ ਦੀ ਕਾਨੂੰਨੀ ਲੜਾਈ ਹਾਰ ਗਏ ਹਨ। ਪੋਪ ਨੇ ਟਵੀਟ ਵਿਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

22 ਮਹੀਨਿਆਂ ਦੇ ਅਲਫੀ ਦੇ ਮਾਤਾ-ਪਿਤਾ ਟੌਮ ਇਵਾਂਸ ਅਤੇ ਕੇਟ ਜੇਮਜ਼ ਨੇ ਉਸ ਨੂੰ ਬਚਾਉਣ ਲਈ ਲੰਮੀ ਕਾਨੂੰਨੀ ਲੜਾਈ ਲੜੀ ਹੈ। ਅਲਫੀ ਇਵਾਂਸ undiagnosed neurological (ਦਿਮਾਗੀ ਬੀਮਾਰੀ) ਨਾਲ ਪੀੜਤ ਹੈ ਅਤੇ ਉਹ ਐਲਡਰ ਹੇ ਬੱਚਿਆਂ ਦੇ ਹਸਪਤਾਲ ਵਿਚ ''Semi-Vegetative State'' ਵਿਚ ਹੈ। ਡਾਕਟਰਾਂ ਮੁਤਾਬਕ ਅਲਫੀ ਦਾ ਬੱਚ ਪਾਉਣਾ ਮੁਸ਼ਕਲ ਹੈ।

PunjabKesari
ਬੀਤੇ ਮਹੀਨੇ ਬ੍ਰਿਟੇਨ ਦੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦਾ ਪਾਲਣ ਕਰਦੇ ਹੋਏ ਟੌਮ ਅਤੇ ਜੇਮਜ਼ ਨੂੰ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਤਾਬਕ ਲੀਵਰਪੂਲ ਵਿਚ ਐਲਡਰ ਹੇ ਬੱਚਿਆਂ ਦਾ ਹਸਪਤਾਲ ਕਦੇ ਵੀ ਉਸ ਨੂੰ ਆਈ. ਸੀ. ਯੂ. ਤੋਂ ਡਿਸਚਾਰਜ ਕਰ ਸਕਦਾ ਸੀ। ਉੱਧਰ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ (ਈ. ਸੀ. ਐੱਚ. ਆਰ.) ਨੇ ਵੀ ਅਲਫੀ ਦੇ ਮਾਪਿਆਂ ਦੀ ਸੁਣਵਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਅਲਫੀ ਦੇ ਪਿਤਾ ਟੌਮ ਨੇ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਨ੍ਹਾਂ ਨੇ ਦਿਖਾਇਆ ਕਿ ਅਲਫੀ ਦੀ ਹਾਲਤ ਵਿਚ 'ਸੁਧਾਰ' ਹੋ ਰਿਹਾ ਹੈ ਅਤੇ ਉਹ ਖੁਦ ਸਾਹ ਲੈ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਸਪਤਾਲ ਸ਼ੁੱਕਰਵਾਰ ਨੂੰ ਅਲਫੀ ਨੂੰ ਆਈ. ਸੀ. ਯੂ. ਵਿਚੋਂ ਡਿਸਚਾਰਜ ਕਰ ਦੇਣਾ ਚਾਹੁੰਦਾ ਹੈ। ਟੌਮ ਨੇ ਕਿਹਾ ਕਿ ਅਸੀਂ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਹਸਪਤਾਲ ਅੱਗੇ ਬੇਨਤੀ ਕਰਦੇ ਹਾਂ। ਸਾਨੂੰ ਆਸ ਹੈ ਕਿ ਸਾਡੇ ਬੱਚੇ ਦੀ ਹਾਲਤ ਵਿਚ ਸੁਧਾਰ ਜ਼ਰੂਰ ਹੋਵੇਗਾ।


Related News