ਅਮਰੀਕਾ ''ਚ ਰਹਿੰਦੇ ਪੰਜਾਬੀ ਬੱਚੇ ਦੀ ਮਿਹਨਤ ਨੂੰ ਸਲਾਮ, 30 ਦਿਨਾਂ ''ਚ ਲਿਖੀ 154 ਸਫ਼ਿਆਂ ਦੀ ਅੰਗਰੇਜ਼ੀ ਦੀ ਕਿਤਾਬ

Friday, Oct 04, 2024 - 07:00 PM (IST)

ਅਮਰੀਕਾ ''ਚ ਰਹਿੰਦੇ ਪੰਜਾਬੀ ਬੱਚੇ ਦੀ ਮਿਹਨਤ ਨੂੰ ਸਲਾਮ, 30 ਦਿਨਾਂ ''ਚ ਲਿਖੀ 154 ਸਫ਼ਿਆਂ ਦੀ ਅੰਗਰੇਜ਼ੀ ਦੀ ਕਿਤਾਬ

ਕਪੂਰਥਲਾ/ਅਮਰੀਕਾ- ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ  12 ਸਾਲਾ ਏਕਮ ਨੇ ਅਮਰੀਕਾ ਵਿਚ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਕਪੂਰਥਲਾ ਦੇ ਪਿੰਡ ਨੱਥੂ ਚਾਹਲ ਦੇ ਅਮਰੀਕਾ ਦੀ ਧਰਤੀ ’ਤੇ ਰਹਿ ਰਹੇ ਕਮਲਜੀਤ ਸਿੰਘ ਦੇ ਪੁੱਤਰ ਏਕਮ ਚਾਹਲ ਨੇ ਇਕ ਮਹੀਨੇ ਦੀ ਮਿਹਨਤ ਤੋਂ ਬਾਅਦ 154 ਪੰਨਿਆਂ ਦੀ ਕਿਤਾਬ ਅੰਗਰੇਜ਼ੀ ਭਾਸ਼ਾ 'ਚ ਲਿਖੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਦੱਸਣਯੋਗ ਹੈ ਕਿ ਏਕਮ ਚਾਹਲ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਵੈਲਟਰ ਵੂਡਵਾਰਡ ਐਲੀਮੈਂਟਰੀ ਸਕੂਲ ਵਿਚ 7ਵੀਂ ਜਮਾਤ ਦਾ ਵਿਦਿਆਰਥੀ ਹੈ। ਏਕਮ ਦੀ ਲਿਖੀ ਕਿਤਾਬ (ਫ਼ਲਾਈਟ ਆਫ਼ ਹਾਉਂਟਡ ਹਾਰਵੈਸਟ) ਐਮਾਜ਼ੋਨ ’ਤੇ ਉਪਲਬੱਧ ਹੈ ਅਤੇ ਉਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਿਤਾਬ ਵਿਚ ਲਿਖੀ ਕਹਾਣੀ ਇਕ ਅਜਿਹੇ ਬੱਚੇ ’ਤੇ ਆਧਾਰਿਤ ਹੈ, ਜੋ ਵਿਦੇਸ਼ੀ ਧਰਤੀ ’ਤੇ ਰਹਿ ਰਿਹਾ ਹੁੰਦਾ ਹੈ ਅਤੇ ਉਸ ਦੇ ਆਪਣੇ ਜੱਦੀ ਮੁਲਕ ਬਾਰੇ ਖ਼ਿਆਲ ਬਹੁਤੇ ਚੰਗੇ ਨਹੀਂ ਹੁੰਦੇ, ਵਿਦੇਸ਼ ਵਿਚ ਰਹਿੰਦੇ ਹੋਏ ਉਸ ਦੇ ਅਪਣੇ ਜੱਦੀ ਮੁਲਕ ਤੋਂ ਆਉਂਦੀਆਂ ਲੁੱਟ-ਖੋਹ ਦੀਆਂ ਘਟਨਾਵਾਂ ਅਤੇ ਹੋਰ ਮਾੜੀਆਂ ਖ਼ਬਰਾਂ ਉਸ ਦੇ ਦਿਮਾਗ ’ਤੇ ਮਾੜਾ ਅਸਰ ਕਰਦੀਆਂ ਹਨ ਅਤੇ ਉਹ ਆਪਣੇ ਜੱਦੀ ਵਤਨ ਜਾਣ ਤੋਂ ਡਰਦਾ ਹੈ।

ਇਹ ਵੀ ਪੜ੍ਹੋ-ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਨੇ ਖੋਲ੍ਹੇ ਮਾਂ-ਪਿਓ ਦੇ ਰਾਜ਼

ਇਸ ਦੌਰਾਨ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਆਪਣੇ ਜੱਦੀ ਪਿੰਡ ਜਾਂਦਾ ਹੈ ਅਤੇ ਜਹਾਜ਼ ਵਿਚ ਸਫ਼ਰ ਦੌਰਾਨ ਉਸ ਨੂੰ ਇਕ ਸੁਫ਼ਨਾ ਆਉਂਦਾ ਹੈ ਅਤੇ ਸੁਫ਼ਨੇ ਵਿਚ ਉਸ ਦੇ ਮਾਤਾ-ਪਿਤਾ ਉਸ ਨਾਲੋਂ ਵਿਛੜ ਜਾਂਦੇ ਹਨ। ਇਹ ਕਿਤਾਬ ਏਕਮ ਚਾਹਲ ਵੱਲੋਂ ਬੀਤੇ ਸਮੇਂ ਵਿਚ ਆਪਣੇ ਮਾਤਾ-ਪਿਤਾ ਨਾਲ ਪੰਜਾਬ ਆ ਕੇ ਅਪਣੇ ਦਾਦਾ-ਦਾਦੀ ਨੂੰ ਮਿਲਣ ਤੋਂ ਬਾਅਦ ਵਾਪਸ ਅਮਰੀਕਾ ਜਾ ਕੇ ਲਿਖੀ ਗਈ।

ਇਹ ਵੀ ਪੜ੍ਹੋ- ਨਰਾਤਿਆਂ ਦੇ ਪਹਿਲੇ ਦਿਨ ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News