ਜਲੰਧਰ ''ਚ ਟ੍ਰੈਫਿਕ ਪੁਲਸ ਮੁਲਾਜ਼ਮ ਨੇ 4 ਸਾਲ ਦੇ ਬੱਚੇ ਨੂੰ ਕਾਰ ''ਚ ਕਰ ''ਤਾ ਬੰਦ, ਹੈਰਾਨੀਜਨਕ ਹੈ ਮਾਮਲਾ
Monday, Sep 30, 2024 - 06:50 PM (IST)
ਜਲੰਧਰ (ਵਰੁਣ)- ਭਗਵਾਨ ਵਾਲਮੀਕਿ ਚੌਂਕ ਵਿਖੇ ਕਾਰ ਦਾ ਚਲਾਨ ਜਾਰੀ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ। ਕਾਰ ਚਾਲਕ ਦਾ ਦੋਸ਼ ਹੈ ਕਿ ਟ੍ਰੈਫਿਕ ਪੁਲਸ ਨੇ ਛੋਟੇ ਬੱਚੇ ਨੂੰ ਕਾਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਚਾਬੀਆਂ ਖੋਹ ਲਈਆਂ। ਮਾਨਵ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਵੀ ਉਸ ਨਾਲ ਇਤਰਾਜ਼ਯੋਗ ਭਾਸ਼ਾ ਵਰਤੀ ਹੈ।
ਮਾਨਵ ਨੇ ਦੱਸਿਆ ਕਿ ਜਦੋਂ ਉਹ ਚਾਰ ਵਿਅਕਤੀ ਅਤੇ ਇਕ ਛੋਟਾ ਬੱਚਾ ਚੌਂਕ ਤੋਂ ਬਾਹਰ ਨਿਕਲ ਰਹੇ ਸਨ ਤਾਂ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਰੁਕਿਆ ਤਾਂ ਉਸ ਨੇ ਟ੍ਰੈਫਿਕ ਪੁਲਸ ਅਧਿਕਾਰੀ ਨੂੰ ਦਸਤਾਵੇਜ਼ ਵਿਖਾਏ ਪਰ ਇਸ ਦੇ ਬਾਵਜੂਦ ਉਸ ਨੇ ਉਸ ਨੂੰ ਬਦਮਾਸ਼ ਕਹਿ ਕੇ ਕਾਰ ਦੀਆਂ ਚਾਬੀਆਂ ਕੱਢ ਲਈਆਂ ਅਤੇ ਕਾਰ ਵੀ ਬੰਦ ਕਰ ਦਿੱਤੀ। ਬੱਚਾ ਗਰਮੀ ਵਿੱਚ ਕਾਰ ਦੇ ਅੰਦਰ ਹੀ ਰਿਹਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ ਵਿਚ ਬੱਸ ਵੱਡਾ ਹਾਦਸਾ, ਕਈ ਲੋਕਾਂ ਦੀ ਮੌਤ
ਦੂਜੇ ਪਾਸੇ ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਕਾਰ ਚਾਲਕ ਵੱਲੋਂ ਕੋਈ ਦਸਤਾਵੇਜ਼ ਨਹੀਂ ਵਿਖਾਏ ਗਏ ਸਨ ਅਤੇ ਉਪਰੋਂ ਕਾਰ ਦੇ ਸ਼ੀਸ਼ੇ ’ਤੇ ਕਾਲੀ ਫ਼ਿਲਮ ਲੱਗੀ ਹੋਣ ਕਾਰਨ ਚੌਂਕ ’ਤੇ ਜਾਮ ਲੱਗ ਗਿਆ ਸੀ ਬਾਅਦ 'ਚ ਪੁਲਸ ਨੇ ਜਾਮ ਨੂੰ ਖ਼ਾਲੀ ਕਰਵਾਇਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਪਹਿਲੀ ਅਕਤੂਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ