ਡੇਰਾ ਬਿਆਸ ਮੁਖੀ ਨੇ ਕੀਤੀ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ

Saturday, Oct 05, 2024 - 11:47 PM (IST)

ਡੇਰਾ ਬਿਆਸ ਮੁਖੀ ਨੇ ਕੀਤੀ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ

ਇਟਲੀ- ਨਵ-ਨਿਯੁਕਤ ਡੇਰਾ ਬਿਆਸ ਮੁਖੀ ਜਸਦੀਪ ਸਿੰਘ ਗਿੱਲ ਅਤੇ ਉਨ੍ਹਾਂ ਨੂੰ ਵਾਰਿਸ ਬਣਾਉਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਟਲੀ ਦੇ ਵੈਟੀਕਨ ਸਿਟੀ ਵਿਖੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਿਚਾਲੇ ਧਰਮ ਅਤੇ ਅਧਿਆਤਮਿਕਤਾ ਬਾਰੇ ਵਿਚਾਰ ਚਰਚਾ ਹੋਈ।

ਜਾਣਕਾਰੀ ਮੁਤਾਬਕ, ਤਿੰਨਾਂ ਅਧਿਆਤਮਿਕ ਗੁਰੂਆਂ ਵਿਚਕਾਰ ਧਰਮ ਨੂੰ ਲੈ ਕੇ ਕਰੀਬ ਦੋ ਘੰਟੇ ਗੱਲਬਾਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਭਾਰਤੀ ਮੂਲ ਦੇ ਅਮਰੀਕਾ 'ਚ ਪ੍ਰਸਿੱਧ ਪੰਜਾਬੀ ਕਾਰੋਬਾਰੀ ਬੌਬੀ ਕੰਗ ਅਤੇ ਉਨ੍ਹਾਂ ਦੇ ਭਰਾ ਬਲਦੇਵ ਕੰਗ ਵੀ ਨਾਲ ਸ਼ਾਮਲ ਸਨ।

 


author

Rakesh

Content Editor

Related News