ਲੁਧਿਆਣਾ ''ਚ ਸ਼ਰਾਬ ਦੇ ਠੇਕਿਆਂ ''ਤੇ ਸਖ਼ਤ ਕਾਰਵਾਈ! ਕੱਟੇ 22 ਚਲਾਨ
Friday, Oct 04, 2024 - 03:27 PM (IST)

ਲੁਧਿਆਣਾ (ਜ.ਬ.)- ‘ਜਗ ਬਾਣੀ’ ’ਚ ਡਰਾਈ-ਡੇ ’ਤੇ ਸ਼ਰਾਬ ਦੀ ਵਿਕਰੀ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਬਕਾਰੀ ਵਿਭਾਗ ਹਰਕਤ ’ਚ ਆਇਆ ਅਤੇ 22 ਲਾਇਸੈਂਸਧਾਰਕਾਂ ਦੇ ਚਲਾਨ ਕੱਟੇ। ਇਹ ਕਾਰਵਾਈ ਸਹਾਇਕ ਲੁਧਿਆਣਾ ਪੂਰਬੀ ਰੇਂਜ ਡਾ. ਸ਼ਿਵਾਨੀ ਗੁਪਤਾ ਅਤੇ ਸਹਾਇਕ ਲੁਧਿਆਣਾ ਪੱਛਮੀ ਰੇਂਜ ਇੰਦਰਜੀਤ ਸਿੰਘ ਨਾਗਪਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਬਕਾਰੀ ਅਫ਼ਸਰ ਅਮਿਤ ਗੋਇਲ, ਅਸ਼ੋਕ ਕੁਮਾਰ, ਨਵਦੀਪ ਸਿੰਘ, ਤਨੁਲ ਗੋਇਲ ਅਤੇ ਆਬਕਾਰੀ ਇੰਸਪੈਕਟਰ ਵੱਲੋਂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਦਿਆਂ ਡਰਾਈ-ਡੇ ’ਤੇ ਸ਼ਰਾਬ ਵੇਚਦੇ ਪਾਏ ਗਏ ਸਥਾਨਕ ਲਾਇਸੈਂਸਧਾਰਕਾਂ ਵਿਰੁੱਧ 22 ਚਲਾਨ ਕੱਟ ਕੇ ਤੁਰੰਤ ਕਾਰਵਾਈ ਕੀਤੀ ਗਈ। ਵਿਸ਼ੇਸ਼ ਤੌਰ ’ਤੇ ਗਾਂਧੀ ਜੈਅੰਤੀ ਵਰਗੀਆਂ ਮਹੱਤਵਪੂਰਨ ਤਰੀਕਾਂ ਦੀ ਪਾਲਣਾ ਨੂੰ ਬਰਕਰਾਰ ਰੱਖਣ ਲਈ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਆਬਕਾਰੀ ਅਫਸਰਾਂ ਅਤੇ ਆਬਕਾਰੀ ਇੰਸਪੈਕਟਰਾਂ ਨੇ ਖੁਦ ਨਕਲੀ ਗਾਹਕ ਬਣ ਕੇ ਸ਼ਰਾਬ ਠੇਕਿਆ ਜਾਂਚ ਕੀਤੀ। ਇਹ ਕਾਰਵਾਈ ਨਿਯਮਾਂ ਨੂੰ ਬਰਕਰਾਰ ਰੱਖਣ ਅਤੇ ਪੂਰੇ ਸੈਕਟਰ ’ਚ ਜ਼ਿੰਮੇਵਾਰ ਕਾਰੋਬਾਰੀ ਅਭਿਆਸਾਂ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8