ਪਰਿਵਾਰ ''ਚ ਪਏ ਵੈਣ, ਅੱਠ ਸਾਲਾ ਬੱਚੇ ਦੀ ਸੱਪ ਦੇ ਡੱਸਣ ਕਾਰਨ ਮੌਤ

Friday, Oct 04, 2024 - 06:11 PM (IST)

ਪਰਿਵਾਰ ''ਚ ਪਏ ਵੈਣ, ਅੱਠ ਸਾਲਾ ਬੱਚੇ ਦੀ ਸੱਪ ਦੇ ਡੱਸਣ ਕਾਰਨ ਮੌਤ

ਹਰਿਆਣਾ (ਆਨੰਦ) : ਨੇਪਾਲ ਦੇ ਰਹਿਣ ਵਾਲੇ ਸ਼ਿਵ ਨਾਥ ਦੇ ਅੱਠ ਸਾਲਾ ਪੁੱਤਰ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਸ਼ਿਵ ਨਾਥ ਨੇ ਦੱਸਿਆ ਕਿ ਰਾਤ ਕਰੀਬ 9:45 ਵਜੇ ਮੇਰੇ ਅੱਠ ਸਾਲ ਦੇ ਬੇਟੇ ਆਰ.ਕੇ. ਨੇ ਦੱਸਿਆ ਕਿ ਉਸਦੀ ਸੱਜੀ ਲੱਤ ਵਿਚ ਦਰਦ ਹੋ ਰਹੀ ਹੈ। ਗੱਲਾਂ ਸੁਣ ਕੇ ਮਾਂ-ਬਾਪ ਨੇ ਉਸ ਦੀ ਲੱਤ 'ਤੇ ਤੇਲ ਦੀ ਮਾਲਿਸ਼ ਕੀਤੀ। ਕੁਝ ਦੇਰ ਬਾਅਦ ਉਸ ਦੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ। 

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਇਸ ਦੌਰਾਨ ਸ਼ਿਵ ਨਾਥ ਨੇ ਇੱਟਾਂ ਦੇ ਵਿਚਕਾਰ ਇਕ ਸੱਪ ਨੂੰ ਬੈਠਾ ਦੇਖਿਆ ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਇਸ ਸੱਪ ਨੇ ਉਸ ਦੇ ਪੁੱਤਰ ਨੂੰ ਡੱਸ ਲਿਆ ਹੈ। ਜਦੋਂ ਰਾਤ 2 ਵਜੇ ਤੱਕ ਬੱਚਾ ਨਾ ਜਾਗਿਆ ਅਤੇ ਨਾ ਹਿੱਲਿਆ ਤਾਂ ਉਹ ਬੱਚੇ ਨੂੰ ਹਰਿਆਣਾ ਦੇ ਇਕ ਨਿੱਜੀ ਹਸਪਤਾਲ ਲੈ ਕੇ ਆਏ, ਜਦੋਂ ਡਾਕਟਰ ਸੁਰਿੰਦਰ ਸਿੰਘ ਨੇ ਚੈੱਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਦੀ ਕਰੀਬ ਦੋ ਘੰਟੇ ਪਹਿਲਾਂ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਭਾਜਪਾ ਹਾਈਕਮਾਂਡ ਦਾ ਪੰਜਾਬ ਨੂੰ ਲੈ ਕੇ ਵੱਡਾ ਐਲਾਨ

 


author

Gurminder Singh

Content Editor

Related News