22 ਸਾਲ ਦੇ ਸ਼ਖ਼ਸ ਦੀਆਂ 3 ਪਤਨੀਆਂ, ਤਿੰਨੋਂ ਮਿਲ ਕੇ ਲੱਭ ਰਹੀਆਂ ਚੌਥੀ ਪਤਨੀ

Friday, Nov 20, 2020 - 12:21 PM (IST)

22 ਸਾਲ ਦੇ ਸ਼ਖ਼ਸ ਦੀਆਂ 3 ਪਤਨੀਆਂ, ਤਿੰਨੋਂ ਮਿਲ ਕੇ ਲੱਭ ਰਹੀਆਂ ਚੌਥੀ ਪਤਨੀ

ਸਿਆਲਕੋਟ- ਪਾਕਿਸਤਾਨ ਦੇ ਸਿਆਲਕੋਟ ਵਿਚ ਰਹਿੰਦੇ ਇਕ ਨੌਜਵਾਨ ਦੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਨੌਜਵਾਨ ਦੀਆਂ ਤਿੰਨ ਪਤਨੀਆਂ ਹਨ, ਹਾਲਾਂਕਿ ਮੁਸਲਿਮ ਭਾਈਚਾਰੇ ਵਿਚ ਇਕ ਤੋਂ ਵੱਧ ਵਿਆਹ ਕਰਵਾਉਣ ਦੀ ਇਜਾਜ਼ਤ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਿੰਨੋਂ ਪਤਨੀਆਂ ਮਿਲ ਕੇ ਆਪਣੇ ਪਤੀ ਲਈ ਚੌਥੀ ਪਤਨੀ ਲੱਭ ਰਹੀਆਂ ਹਨ।
ਅਦਨਾਨ ਨਾਂ ਦਾ ਇਹ ਨੌਜਵਾਨ ਅਜੇ ਸਿਰਫ 22 ਸਾਲ ਹੈ ਤੇ ਤਿੰਨ ਵਿਆਹ ਕਰਵਾ ਚੁੱਕਾ ਹੈ। ਉਸ ਨੇ ਪਹਿਲਾ ਵਿਆਹ 16 ਸਾਲ ਦੀ ਉਮਰ ਵਿਚ ਕਰਵਾਇਆ ਸੀ, ਦੂਜਾ 20 ਸਾਲ ਦੀ ਉਮਰ ਵਿਚ ਤੇ ਤੀਜਾ ਵਿਆਹ 21 ਸਾਲ ਦੀ ਉਮਰ ਵਿਚ ਕਰਵਾਇਆ। ਉਸ ਦੀਆਂ ਤਿੰਨੋਂ ਪਤਨੀਆਂ ਦਾ ਨਾਂ ਐੱਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਤੇ ਉਹ ਚੌਥੀ ਪਤਨੀ ਦੀ ਭਾਲ ਵਿਚ ਹਨ, ਜਿਸ ਦਾ ਨਾਂ ਵੀ ਐੱਸ ਅੱਖਰ ਤੋਂ ਸ਼ੁਰੂ ਹੁੰਦਾ ਹੋਵੇ। ਅਦਨਾਨ ਦੀਆਂ ਦੋ ਪਤਨੀਆਂ ਦੇ ਬੱਚੇ ਹਨ ਤੇ ਸਭ ਮਿਲ ਕੇ ਖੁਸ਼ੀ-ਖੁਸ਼ੀ ਰਹਿ ਰਹੇ ਹਨ। ਤੀਜੀ ਪਤਨੀ ਨੇ ਪਹਿਲੀ ਪਤਨੀ ਦਾ ਇਕ ਬੱਚਾ ਗੋਦ ਲਿਆ ਹੈ। ਉਨ੍ਹਾਂ ਦਾ ਮਹੀਨੇ ਦਾ ਖਰਚਾ ਡੇਢ ਲੱਖ ਪਾਕਿਸਤਾਨੀ ਰੁਪਏ ਹੈ। ਸਾਰੀਆਂ ਪਤਨੀਆਂ ਮਿਲ ਕੇ ਘਰ ਦਾ ਕੰਮ ਕਰਦੀਆਂ ਹਨ । 


author

Lalita Mam

Content Editor

Related News