ਹੈਰੋਇਨ ਅਤੇ ਕੈਪਸੂਲਾਂ ਸਮੇਤ 3 ਲੋਕ ਗ੍ਰਿਫ਼ਤਾਰ

Thursday, Mar 12, 2026 - 04:16 PM (IST)

ਹੈਰੋਇਨ ਅਤੇ ਕੈਪਸੂਲਾਂ ਸਮੇਤ 3 ਲੋਕ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਇੱਥੇ ਕੈਨਾਲ ਕਾਲੋਨੀ ਪੁਲਸ ਵਲੋਂ ਹੈਰੋਇਨ ਅਤੇ ਕੈਪਸੂਲ ਬਰਾਮਦ ਕਰਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੈਨਾਲ ਕਾਲੋਨੀ ਪੁਲਸ ਵਲੋਂ ਨਰੂਆਣਾ ਰੋਡ ਤੋਂ ਮੁਲਜ਼ਮ ਸੰਜੀਵ ਕੁਮਾਰ ਵਾਸੀ ਬੰਗੀ ਨਗਰ ਨੂੰ ਗ੍ਰਿਫ਼ਤਾਰ ਕਰਕੇ 45 ਪ੍ਰੈਗਾਬਲਿਨ ਦੇ ਕੈਪਸੂਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਕੋਟਫੱਤਾ ਪੁਲਸ ਵਲੋਂ ਕੋਟਫੱਤਾ ਦੀ ਦਾਣਾ ਮੰਡੀ ਤੋਂ ਮੁਲਜ਼ਮ ਪਰਮਜੀਤ ਸਿੰਘ ਵਾਸੀ ਕੋਟਫੱਤਾ ਨੂੰ ਗ੍ਰਿਫ਼ਤਾਰ ਕਰਕੇ 3.33 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਕੈਂਟ ਪੁਲਸ ਵਲੋਂ ਗਸ਼ਤ ਦੌਰਾਨ ਆਦੇਸ਼ ਹਸਪਤਾਲ ਨਜ਼ਦੀਕ ਘੁੰਮ ਰਹੇ ਮੁਲਜ਼ਮ ਖੁਸ਼ਪ੍ਰੀਤ ਸਿੰਘ ਵਾਸੀ ਰਾਮਪੁਰਾ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰਕੇ 2.90 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਵਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Babita

Content Editor

Related News