ਪਾਕਿਸਤਾਨੀ ਲਾੜੇ ਨੇ ਪਹਿਨਿਆ 25 ਲੱਖ ਦਾ ਸੋਨਾ

04/15/2018 7:40:57 PM

ਇਸਲਾਮਾਬਾਦ (ਏਜੰਸੀ)—ਹਾਲ ਹੀ 'ਚ ਪਾਕਿਸਤਾਨ 'ਚ ਇਕ ਲਾੜੇ ਨੇ ਲਗਭਗ 25 ਲੱਖ ਦਾ ਸੋਨਾ ਪਹਿਨ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਤਸਵੀਰ ਵੀ ਵਾਇਰਲ ਹੋ ਗਈ ਹੈ। ਰਿਪੋਰਟ ਅਨੁਸਾਰ ਲਾਹੌਰ ਦੇ ਇਕ ਲਾੜੇ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ  ਵਿਚ ਗੋਲਡਨ ਸੂਟ ਪਹਿਨਿਆ, ਜਿਸ ਦੀ ਕੀਮਤ ਲਗਭਗ 63000 ਰੁਪਏ ਸੀ। ਇਸ ਸੂਟ 'ਚ ਕ੍ਰਿਸਟਲ ਲੱਗੇ ਹੋਏ ਸਨ, ਜਿਸ ਕਾਰਨ ਉਸ ਨੂੰ 16000 ਰੁਪਏ ਵੱਧ ਭੁਗਤਾਨ ਕਰਨਾ ਪਿਆ।
PunjabKesari
ਇੰਨਾ ਹੀ ਨਹੀਂ ਲਾੜੇ ਨੇ ਇਕ ਗੋਲਡਨ ਟਾਈ ਵੀ ਪਹਿਨੀ ਹੋਈ ਸੀ, ਜਿਸ ਦਾ ਭਾਰ ਲਗਭਗ 10 ਤੋਲੇ ਸੀ, ਇਸ ਦੀ ਕੀਮਤ ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ ਲਗਭਗ 5 ਲੱਖ ਰੁਪਏ ਸੀ। ਇਸ ਤੋਂ ਇਲਾਵਾ ਉਸ ਨੇ ਗੋਲਡਨ ਬੂਟ ਵੀ ਪਹਿਨੇ, ਜੋ ਕਿ ਅਸਲੀ ਸੋਨੇ ਦੇ ਬਣੇ ਹੋਏ ਸਨ। 22 ਤੋਲੇ ਦੇ ਭਾਰ ਵਾਲੇ ਇਨ੍ਹਾਂ ਬੂਟਾਂ ਦੀ ਕੀਮਤ 17 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਵਿਅਕਤੀ ਦਾ ਨਾਂ ਹਾਫਿਜ਼ ਸਲਮਾਨ ਸ਼ਾਹਿਦ ਹੈ, ਜੋ ਇਕ ਬਿਜ਼ਨੈੱਸਮੈਨ ਹੈ।


Related News