ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ‘ਰੰਗਲਾ ਪੰਜਾਬ ਫੰਡ’ ’ਚ 31 ਲੱਖ ਦਾ ਯੋਗਦਾਨ

Wednesday, Dec 03, 2025 - 06:52 PM (IST)

ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ‘ਰੰਗਲਾ ਪੰਜਾਬ ਫੰਡ’ ’ਚ 31 ਲੱਖ ਦਾ ਯੋਗਦਾਨ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਕਾਰਪੋਰੇਟ ਇਕਾਈ ਨੂੰ ਸਮਾਜ ’ਤੇ ਆਪਣੇ ਪ੍ਰਭਾਵ ਲਈ ਪੂਰੀ ਤਰ੍ਹਾਂ ਜਵਾਬਦੇਹ ਹੋਣ ਵਾਸਤੇ ਸੀ. ਐੱਸ. ਆਰ. ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ। ਵਿੱਤ ਮੰਤਰੀ ਨੇ ਇਹ ਟਿੱਪਣੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ਲਈ ਰਸਮੀ ਤੌਰ ’ਤੇ ਯੋਗਦਾਨ ਪ੍ਰਾਪਤ ਕਰਨ ਸਮੇਂ ਕੀਤੀ।

ਫੰਡ ’ਚ ਯੋਗਦਾਨ ਵਜੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸਰਵਜੀਤ ਸਿੰਘ ਸਮਰਾ ਵੱਲੋਂ 31 ਲੱਖ ਰੁਪਏ ਦਾ ਚੈੱਕ ਵਿੱਤ ਮੰਤਰੀ ਨੂੰ ਸੌਂਪਿਆ ਗਿਆ। ਚੀਮਾ ਨੇ ਬੈਂਕ ਵੱਲੋਂ ਖੁੱਲ੍ਹੇ ਦਿਲ ਨਾਲ ਫੰਡ ’ਚ ਯੋਗਦਾਨ ਦੇਣ ਦੇ ਉਪਰਾਲੇ ਅਤੇ ਸਮਾਜਿਕ ਜਵਾਬਦੇਹੀ ਪ੍ਰਤੀ ਅਦਾਰੇ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
 


author

Anmol Tagra

Content Editor

Related News