ਪਾਕਿਸਤਾਨ ਨੇ ਓਮੀਕਰੋਨ ਵੇਰੀਐਂਟ ਦਾ ਪਹਿਲਾ ਨਵਾਂ ਕੇਸ ਕੀਤਾ ਦਰਜ

Monday, May 09, 2022 - 04:24 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਨੇ ਸੋਮਵਾਰ ਨੂੰ ਓਮੀਕਰੋਨ ਸਬ-ਵੇਰੀਐਂਟ BA.2.12.1 ਦਾ ਪਹਿਲਾ ਮਾਮਲਾ ਦਰਜ ਕੀਤਾ।ਇਸਲਾਮਾਬਾਦ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨਵਾਂ ਉਪ ਰੂਪ ਕਈ ਦੇਸ਼ਾਂ ਵਿੱਚ ਕੇਸਾਂ ਦੀ ਗਿਣਤੀ ਵਧਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕੋਵਿਡ-19 ਇਨਫੈਕਸ਼ਨ ਮੁੜ ਵਧਣ ਦੀ ਚਿਤਾਵਨੀ ਜਾਰੀ

ਦੇਸ਼ ਦੇ ਸਿਹਤ ਸੰਸਥਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਐਨਆਈਐਚ ਨੇ ਓਮੀਕਰੋਨ ਸਬ-ਵੇਰੀਐਂਟ BA.2.12.1 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਹੈ। ਇਹ ਨਵਾਂ ਸਬ-ਵੇਰੀਐਂਟ ਕਈ ਦੇਸ਼ਾਂ ਵਿੱਚ ਕੇਸਾਂ ਦੀ ਵੱਧਦੀ ਗਿਣਤੀ ਦਾ ਕਾਰਨ ਬਣ ਰਿਹਾ ਹੈ। ਸੰਸਥਾ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਬੂਸਟਰ ਡੋਜ਼ ਲੈਣ ਦਾ ਸੁਝਾਅ ਵੀ ਦਿੱਤਾ।


Vandana

Content Editor

Related News