ਪਾਕਿ ਨੂੰ ਕਤਰ ਤੋਂ ਮਿਲਿਆ 3 ਅਰਬ ਡਾਲਰ ਦਾ ਕਰਜ਼

06/25/2019 10:42:19 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਇਸ ਸਮੇਂ ਆਰਥਿਕ ਮੰਦੀ ਚਰਮ ਸੀਮਾ 'ਤੇ ਹੈ। ਅਜਿਹੇ ਸਮੇਂ ਖਾੜੀ ਦੇਸ਼ ਕਤਰ ਉਸ ਦਾ ਆਰਥਿਕ ਮਦਦਗਾਰ ਬਣਿਆ ਹੈ। ਪਾਕਿਸਤਾਨ ਦੇ ਦੌਰੇ 'ਤੇ ਆਏ ਕਤਰ ਦੇ ਸ਼ੇਖ ਤਮੀਮ ਬਿਨ ਹਮਦ ਨੇ ਆਪਣੇ ਦੋਸਤ ਦੇਸ਼ ਨੂੰ 3 ਅਰਬ ਡਾਲਰ ਦੀ ਇਹ ਮਦਦ ਰਾਸ਼ੀ ਦਿੱਤੀ। ਇਸ ਦੇ ਨਾਲ ਹੀ ਵਪਾਰ ਨੂੰ ਵਧਾਵਾ ਦੇਣ, ਕਾਲੇ ਧਨ 'ਤੇ ਰੋਕ ਲਗਾਉਣ ਅਤੇ ਅੱਤਵਾਦੀ ਫੰਡਿੰਗ ਨੂੰ ਰੋਕਣ ਵਿਚ ਮਦਦ ਕਰਨ ਦਾ ਭਰੋਸਾ ਦਿੱਤਾ।

ਇੱਥੇ ਦੱਸ ਦਈਏ ਕਿ ਪਿਛਲੇ 11 ਮਹੀਨਿਆਂ ਵਿਚ ਕਤਰ ਚੌਥਾ ਦੇਸ਼ ਹੈ ਜਿਸ ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਚੀਨ ਨੇ 4.6 ਅਰਬ ਡਾਲਰ, ਸਾਊਦੀ ਅਰਬ ਨੇ 3 ਅਰਬ ਡਾਲਰ ਦੇ ਇਲਾਵਾ 3.2 ਅਰਬ ਡਾਲਰ ਦੇ ਤੇਲ ਦੀ ਖਰੀਦ ਦਾ ਭੁਗਤਾਨ ਦੇਰੀ ਨਾਲ ਕਰਨ ਵਿਚ ਛੋਟ ਦਿੱਤੀ। ਉੱਥੇ ਸੰਯੁਕਤ ਅਰਬ ਅਮੀਰਾਤ ਨੇ 2 ਅਰਬ ਡਾਲਰ ਦੀ ਮਦਦ ਦਿੱਤੀ।


Vandana

Content Editor

Related News