ਵਿਦੇਸ਼ੀ ਮੁਦਰਾ ਭੰਡਾਰ 3.66 ਅਰਬ ਡਾਲਰ ਵਧ ਕੇ ਹੋਇਆ 641.59 ਅਰਬ ਡਾਲਰ : ਰਿਜ਼ਰਵ ਬੈਂਕ

05/10/2024 6:26:15 PM

ਮੁੰਬਈ (ਭਾਸ਼ਾ) - ਪਿਛਲੇ ਤਿੰਨ ਹਫ਼ਤਿਆਂ ਦੀ ਗਿਰਾਵਟ ਤੋਂ ਬਾਅਦ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਤਿੰਨ ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ 3.67 ਅਰਬ ਡਾਲਰ ਵੱਧ ਕੇ 641.59 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.41 ਅਰਬ ਡਾਲਰ ਤੋਂ ਘੱਟ ਕੇ 637.92 ਅਰਬ ਡਾਲਰ ਰਹਿ ਗਿਆ ਸੀ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਇਹ ਕਈ ਹਫ਼ਤਿਆਂ ਦੀ ਤੇਜ਼ੀ ਤੋਂ ਬਾਅਦ 5 ਅਪ੍ਰੈਲ ਨੂੰ ਖ਼ਤਮ ਹਫ਼ਤੇ ਵਿਚ 648.56 ਅਰਬ ਡਾਲਰ ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਤਿੰਨ ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਮੁਦਰਾ ਭੰਡਾਰ ਦਾ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਮੁਦਰਾ ਜਾਇਦਾਦ 4.46 ਅਰਬ ਡਾਲਰ ਤੋਂ ਵੱਧ ਕੇ 564.16 ਅਰਬ ਡਾਲਰ ਰਹੀ। ਡਾਲਰ ਦੇ ਰੂਪ ਵਿੱਚ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੇ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਯੂਐੱਸ ਮੁਦਰਾਵਾਂ ਵਿੱਚ ਅੰਦੋਲਨ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਰਿਜ਼ਰਵ ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਹਫਤੇ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 65.3 ਕਰੋੜ ਡਾਲਰ ਘੱਟ ਕੇ 54.88 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਵਿਸ਼ੇਸ਼ ਡਰਾਇੰਗ ਰਾਈਟਸ (ਐੱਸਡੀਆਰ) 20 ਲੱਖ ਡਾਲਰ ਵਧ ਕੇ 18.05 ਅਰਬ ਡਾਲਰ ਹੋ ਗਿਆ ਹੈ। ਰਿਜ਼ਰਵ ਬੈਂਕ ਅਨੁਸਾਰ, ਸਮੀਖਿਆ ਅਧੀਨ ਹਫ਼ਤੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਕੋਲ ਭਾਰਤ ਦਾ ਰਿਜ਼ਰਵ ਜਮ੍ਹਾਂ 14 ਕਰੋੜ ਡਾਲਰ ਘੱਟ ਕੇ 4.49 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News