ਪਾਕਿ ''ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ''ਚ ਵਾਧਾ

04/01/2019 11:10:57 AM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ। ਇੱਥੇ ਸੋਮਵਾਰ ਤੋਂ 9 ਮਹੀਨੇ ਦੇ ਉੱਚ ਪੱਧਰ 'ਤੇ 6 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਗਿਆ। ਵਿੱਤ ਮੰਤਰਾਲੇ ਦੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਦੇਸ਼ ਦੀ ਮੁਦਰਾ ਵਿਚ ਗਿਰਾਵਟ ਕਾਰਨ ਕੀਮਤਾਂ ਵਧਾਈਆਂ ਗਈਆਂ ਹਨ। 

ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ ਨੇ ਜਿਹੜੀ ਸਿਫਾਰਿਸ਼ ਕੀਤੀ ਸੀ ਉਸ ਦੀ ਤੁਲਨਾ ਵਿਚ ਕੀਮਤਾਂ ਲੱਗਭਗ ਅੱਧੀਆਂ ਵਧਾਈਆਂ ਗਈਆਂ ਹਨ। ਮੰਤਰਾਲੇ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 6 ਰੁਪਏ ਪ੍ਰਤੀ ਲੀਟਰ ਵੱਧ ਕੇ ਕ੍ਰਮਵਾਰ 98.89 ਰੁਪਏ ਅਤੇ 117.43 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ। ਮਿੱਟੀ ਦਾ ਤੇਲ ਅਤੇ ਹਲਕਾ ਡੀਜ਼ਲ ਤਿੰਨ-ਤਿੰਨ ਰੁਪਏ ਵਧ ਕੇ ਕ੍ਰਮਵਾਰ 89.31 ਰੁਪਏ ਅਤੇ 80.54 ਰੁਪਏ ਪ੍ਰਤੀ ਲੀਟਰ ਹੋ ਗਏ। ਪਾਕਿਸਤਾਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੁਲਾਈ 2018 ਦੇ ਬਾਅਤ ਸਭ ਤੋਂ ਜ਼ਿਆਦਾ ਹਨ।


Related News