ਸਾਰਾ ਸਾਲ ਰੁਆਏਗਾ ਆਲੂ, ਕੀਮਤਾਂ ''ਚ ਹੋਇਆ ਵਾਧਾ, ਟਮਾਟਰ ਸਸਤਾ

Wednesday, May 15, 2024 - 11:25 AM (IST)

ਸਾਰਾ ਸਾਲ ਰੁਆਏਗਾ ਆਲੂ, ਕੀਮਤਾਂ ''ਚ ਹੋਇਆ ਵਾਧਾ, ਟਮਾਟਰ ਸਸਤਾ

ਨਵੀਂ ਦਿੱਲੀ (ਇੰਟ.) - ਆਲੂ ਦੀਆਂ ਵਧੀਆਂ ਕੀਮਤਾਂ ਤੋਂ ਫਿਲਹਾਲ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੀਂ ਫ਼ਸਲ ਨਹੀਂ ਆਉਂਦੀ, ਆਲੂਆਂ ਦੇ ਭਾਅ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਰਹਿਣਗੇ। ਆਲੂ ਵਪਾਰੀਆਂ ਮੁਤਾਬਕ ਆਲੂ ਦੇ ਭਾਅ 5-10 ਫ਼ੀਸਦੀ ਹੋਰ ਵਧਣਗੇ, ਕਿਉਂਕਿ ਬੇਮੌਸਮੀ ਬਾਰਿਸ਼ ਕਾਰਨ ਫ਼ਸਲ ਪ੍ਰਭਾਵਿਤ ਹੋਈ ਹੈ। ਕੋਲਡ ਸਟੋਰੇਜ ਮਾਲਕ ਇਸ ਤਰ੍ਹਾਂ ਆਲੂ ਨੂੰ ਰਿਲੀਜ਼ ਕਰ ਰਹੇ ਹਨ, ਤਾਂ ਜੋ ਨਵੀਂ ਫ਼ਸਲ ਆਉਣ ਤੱਕ ਘਰੇਲੂ ਖਪਤ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

ਦੱਸ ਦੇਈਏ ਕਿ ਦੇਸ਼ ’ਚ ਸਭ ਤੋਂ ਵੱਧ ਆਲੂ ਦੀ ਪੈਦਾਵਾਰ ਉੱਤਰ ਪ੍ਰਦੇਸ਼ ’ਚ ਹੁੰਦੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਆਲੂਆਂ ਦੀ ਜਮ੍ਹਾਖੋਰੀ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਆਗਰਾ ਦੇ ਕੋਲਡ ਸਟੋਰ ਕੀਮਤ ਵਧਾਉਣ ਲਈ ਜਮ੍ਹਾਖੋਰੀ ਤਾਂ ਨਹੀਂ ਕਰ ਰਹੇ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਸੂਤਰ ਨੇ ਦੱਸਿਆ ਕਿ ਚੋਣਾਂ ਖ਼ਤਮ ਹੋਣ ਤੋਂ ਬਾਅਦ ਆਲੂਆਂ ਦੀ ਆਵਾਜਾਈ ’ਤੇ ਪੂਰੇ ਸੂਬੇ ’ਚ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਫੈੱਡਰੇਸ਼ਨ ਆਫ ਕੋਲਡ ਸਟੋਰੇਜ ਐਸੋਸੀਏਸ਼ਨ ਆਫ ਇੰਡੀਆ ਦੇ ਰਾਸ਼ਟਰੀ ਕੋਆਰਡੀਨੇਟਰ ਅਰਵਿੰਦ ਅਗਰਵਾਲ ਨੇ ਦੱਸਿਆ ਕਿ ਇਸ ਸਾਲ ਪੂਰੇ ਦੇਸ਼ ’ਚ ਆਲੂ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਲਡ ਸਟੋਰਾਂ ’ਚ ਸਟਾਕ ਵੀ ਘੱਟ ਹੋ ਰਿਹਾ ਹੈ, ਕਿਉਂਕਿ ਲੋਕ ਆਲੂ ਜ਼ਿਆਦਾ ਖਾ ਰਹੇ ਹਨ, ਜਦਕਿ ਹੋਰ ਸਬਜ਼ੀਆਂ ਗਰਮੀ ਕਾਰਨ ਖਰਾਬ ਹੋ ਗਈਆਂ ਹਨ। ਅਜਿਹੀ ਸਥਿਤੀ ’ਚ ਜਦੋਂ ਮੰਗ ਜ਼ਿਆਦਾ ਹੋਵੇ ਅਤੇ ਸਪਲਾਈ ਘੱਟ ਹੋਵੇ, ਕੀਮਤਾਂ ਵਧਣਗੀਆਂ। ਆਉਣ ਵਾਲੇ ਹਫ਼ਤਿਆਂ ’ਚ ਕੀਮਤਾਂ 5-10 ਫ਼ੀਸਦੀ ਤੱਕ ਹੋਰ ਵਧ ਸਕਦੀਆਂ ਹਨ। ਉੱਤਰ ਪ੍ਰਦੇਸ਼ ’ਚ ਇਸ ਸਾਲ ਹੁਣ ਤੱਕ 17 ਮਿਲੀਅਨ ਟਨ ਆਲੂਆਂ ਦਾ ਉਤਪਾਦਨ ਹੋਇਆ ਹੈ।

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਟਮਾਟਰ ਦੀ ਕੀਮਤ ਘਟੀ
ਇਸ ਦਰਮਿਆਨ ਟਮਾਟਰ ਦੀ ਕੀਮਤ ’ਚ ਗਿਰਾਵਟ ਆਈ ਹੈ। ਮੰਡੀ ’ਚ ਟਮਾਟਰ ਦੀ ਆਮਦ ਵਧ ਗਈ ਹੈ। ਆਜ਼ਾਦਪੁਰ ਟਮਾਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਦੱਸਿਆ ਕਿ ਗਰਮੀ ਕਾਰਨ ਟਮਾਟਰ ਦੀ ਕਾਫੀ ਫ਼ਸਲ ਬਰਬਾਦ ਹੋ ਗਈ ਸੀ, ਜਿਸ ਕਾਰਨ ਕੀਮਤਾਂ ਵਧ ਗਈਆਂ ਸਨ। ਕਿਸਾਨਾਂ ਨੇ ਫਿਰ ਤੋਂ ਫ਼ਸਲ ਉਗਾਈ ਹੈ ਅਤੇ ਹੁਣ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਆਦਿ ਸੂਬਿਆਂ ਤੋਂ ਆਮਦ ’ਚ ਸੁਧਾਰ ਹੋਇਆ ਹੈ, ਜਿਸ ਕਾਰਨ ਕੀਮਤਾਂ ’ਚ 40 ਫ਼ੀਸਦੀ ਦੀ ਗਿਰਾਵਟ ਆਈ ਹੈ। ਮੰਡੀ ’ਚ ਥੋਕ ਪੱਧਰ ’ਤੇ ਕੀਮਤਾਂ 5-15 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਹੈ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News