ਚੋਟੀ ਦੇ 8 ਸ਼ਹਿਰਾਂ ’ਚ ਘਰਾਂ ਦੀਆਂ ਔਸਤਨ ਕੀਮਤਾਂ ’ਚ ਪਹਿਲੀ ਤਿਮਾਹੀ ਦੌਰਾਨ 10 ਫ਼ੀਸਦੀ ਦਾ ਵਾਧਾ
Thursday, May 16, 2024 - 09:20 PM (IST)
ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ 8 ਮੁੱਖ ਸ਼ਹਿਰਾਂ ’ਚ ਘਰਾਂ ਦੀਆਂ ਔਸਤਨ ਕੀਮਤਾਂ ’ਚ ਜਨਵਰੀ-ਮਾਰਚ ਤਿਮਾਹੀ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਬੈਂਗਲੁਰੂ ’ਚ ਸਭ ਤੋਂ ਵੱਧ 19 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਰੀਅਲ ਅਸਟੇਟ ਕੰਸਲਟੈਂਟ ਕੋਲੀਅਰਜ਼ ਇੰਡੀਆ ਤੇ ਡਾਟਾ ਐਨਾਲਿਟਿਕਸ ਕੰਪਨੀ ਲਿਆਸੇਸ ਫੋਰਾਸ ਨੇ ਇਕ ਸਾਂਝੀ ਰਿਪੋਰਟ ’ਚ ਕਿਹਾ ਕਿ ਇਨ੍ਹਾਂ 8 ਸ਼ਹਿਰਾਂ ’ਚ ਕੀਮਤਾਂ 4 ਤੋਂ 19 ਫ਼ੀਸਦੀ ਤੱਕ ਵਧੀਆਂ ਹਨ।
ਅੰਕੜਿਆਂ ਅਨੁਸਾਰ ਜਨਵਰੀ-ਮਾਰਚ 2024 ’ਚ ਬੈਂਗਲੁਰੂ ’ਚ ਔਸਤਨ ਘਰਾਂ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ 19 ਫ਼ੀਸਦੀ ਵੱਧ ਕੇ 10,377 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਇਹ ਪਿਛਲੇ ਸਾਲ ਦੀ ਇਸੇ ਮਿਆਦ ’ਚ 8,748 ਰੁਪਏ ਪ੍ਰਤੀ ਵਰਗ ਫੁੱਟ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੀ ਚਮਕ ਦੇਖ ਨੂੰਹ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਇੰਝ ਕੀਤਾ ਕਾਬੂ
ਲਿਆਸੇਸ ਫੋਰਾਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਕਪੂਰ ਨੇ ਕਿਹਾ, ‘‘ਭਾਰਤ ਦੇ ਟਾਪ 8 ਸ਼ਹਿਰਾਂ ’ਚ ਮਜ਼ਬੂਤ ਵਿਕਰੀ ਤੇ ਨਵੀਂ ਸਪਲਾਈ ਦੀ ਸ਼ੁਰੂਆਤ ਦੇ ਨਾਲ ਜਾਇਦਾਦ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਦਾ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ।’’
ਅੰਕੜਿਆਂ ਮੁਤਾਬਕ ਦਿੱਲੀ-ਐੱਨ. ਸੀ. ਆਰ. ’ਚ ਕੀਮਤਾਂ ’ਚ 16 ਫ਼ੀਸਦੀ, ਅਹਿਮਦਾਬਾਦ ਤੇ ਪੁਣੇ ’ਚ 13 ਫ਼ੀਸਦੀ, ਹੈਦਰਾਬਾਦ ’ਚ 9, ਮੁੰਬਈ ਮੈਟਰੋਪੋਲੀਟਨ ਰੀਜਨ (ਐੱਮ. ਐੱਮ. ਆਰ.) ’ਚ 6, ਕੋਲਕਾਤਾ ’ਚ 7 ਫ਼ੀਸਦੀ ਤੇ ਚੇਨਈ ’ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।