ਭਰਾ ਨੇ ਕੀਤਾ ਸੀ ਪਿਆਰ, ਪਿੰਡ ਵਾਲਿਆਂ ਨੇ ਬਦਲੇ ''ਚ ਭੈਣ ਨੂੰ ਦਿੱਤੀ ਇਹ ਸ਼ਰਮਨਾਕ ਸਜ਼ਾ

Wednesday, Nov 01, 2017 - 10:06 AM (IST)

ਭਰਾ ਨੇ ਕੀਤਾ ਸੀ ਪਿਆਰ, ਪਿੰਡ ਵਾਲਿਆਂ ਨੇ ਬਦਲੇ ''ਚ ਭੈਣ ਨੂੰ ਦਿੱਤੀ ਇਹ ਸ਼ਰਮਨਾਕ ਸਜ਼ਾ

ਇਸਲਾਮਾਬਾਦ(ਬਿਊਰੋ)— ਹਮੇਸ਼ਾ ਮਨੁੱਖੀ ਅਧਿਕਾਰ ਦਾ ਰਾਗ ਅਲਾਪਣ ਵਾਲੇ ਪਾਕਿਸਤਾਨ ਤੋਂ ਸਮਾਜ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਉੱਥੇ ਦੀਆਂ ਔਰਤਾਂ ਦੀ ਸੁਰੱਖਿਆ ਸਥਿਤੀ ਦਾ ਪਤਾ ਲੱਗਦਾ ਹੈ। ਉੱਤਰੀ ਪੱਛਮੀ ਪਾਕਿਸਤਾਨ ਵਿਚ ਪਰਿਵਾਰ ਦੀ ਝੂਠੀ ਸ਼ਾਨ ਲਈ ਇਕ ਔਰਤ ਨੂੰ ਪੂਰੇ ਸਮਾਜ ਦੇ ਸਾਹਮਣੇ ਸ਼ਰਮਸਾਰ ਕੀਤਾ ਗਿਆ।
ਔਰਤ ਦਾ ਦੋਸ਼ ਸੀ ਕਿ ਉਹ ਉਸ ਮੁੰਡੇ ਦੀ ਭੈਣ ਸੀ, ਜਿਸ ਨੇ ਇਲਾਕੇ ਦੀ ਇਕ ਕੁੜੀ ਨਾਲ ਪਿਆਰ ਕੀਤਾ। ਪਾਕਿਸਤਾਨ ਪੁਲਸ ਮੁਤਾਬਕ ਔਰਤ ਦੇ ਭਰਾ ਦਾ ਗੁਆਂਢ ਦੀ ਇਕ ਕੁੜੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਆਪਣੀ ਝੂਠੀ ਸ਼ਾਨ ਲਈ ਮੁੰਡੇ ਦੀ ਭੈਣ ਨੂੰ ਸਾਰਿਆਂ ਸਾਹਮਣੇ ਕੱਪੜੇ ਉਤਾਰਣ ਉੱਤੇ ਮਜਬੂਰ ਕੀਤਾ।
ਦੋਸ਼ੀਆਂ ਦਾ ਬਦਲਾ ਇੱਥੇ ਨਹੀਂ ਪੂਰਾ ਹੋਇਆ, ਉਨ੍ਹਾਂ ਨੇ ਔਰਤ ਨੂੰ ਬਿਨਾਂ ਕੱਪੜਿਆਂ ਦੇ ਪੂਰੇ ਇਲਾਕੇ ਵਿਚ ਘੁੰਮਾਇਆ। ਪੁਲਸ ਨੇ ਦੱਸਿਆ ਕਿ ਮਾਮਲੇ ਵਿਚ ਕਾਰਵਾਈ ਕਰਦੇ ਹੋਏ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ 2 ਮੁੱਖ ਦੋਸ਼ੀ ਅਜੇ ਵੀ ਫਰਾਰ ਹਨ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਇਸ ਇਲਾਕੇ ਵਿਚ ਹਰ ਸਾਲ ਪਿਆਰ ਕਰਨ ਵਾਲਿਆਂ ਅਤੇ ਆਪਣੀ ਮਰਜੀ ਨਾਲ ਵਿਆਹ ਕਰਾਉਣ ਵਾਲੀਆਂ 1000 ਕੁੜੀਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਪਾਕਿਸਤਾਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਹ ਸਾਰੀ ਗੱਲਾਂ ਜਾਣਦੇ ਹੋਏ ਵੀ ਤਮਾਸ਼ਾ ਦੇਖਦਾ ਰਹਿੰਦਾ ਹੈ।


Related News