ਓਟਾਵਾ ਦੀ ਔਰਤ ਨੂੰ ਮਿਲਿਆ ਖੁਸ਼ੀਆਂ ਦਾ ਬੰਡਲ, ਹੋਈ ਮਹਾਂਵਜ਼ਨੀ ਤੰਦਰੁਸਤ ਬੱਚੀ (ਦੇਖੋ ਤਸਵੀਰਾਂ)

10/20/2016 7:09:37 PM

ਓਟਾਵਾ— ਜਦੋਂ ਕਿਸੇ ਪਰਿਵਾਰ ਵਿਚ ਕੋਈ ਵੀ ਬੱਚਾ ਜਨਮ ਲੈਂਦਾ ਹੈ ਤਾਂ ਖੁਸ਼ੀਆਂ ਵੀ ਉਸ ਬੱਚੇ ਦੇ ਨਾਲ ਘਰ ਦੇ ਦਰਵਾਜ਼ੇ ''ਤੇ ਦਸਤਕ ਦੇ ਜਾਂਦੀਆਂ ਹਨ ਪਰ ਓਟਾਵਾ ਦੀ ਇਸ ਔਰਤ ਨੂੰ ਤਾਂ ਜਿਵੇਂ ਖੁਸ਼ੀਆਂ ਦਾ ਬੰਡਲ ਮਿਲ ਗਿਆ ਕਿਉਂਕਿ ਇਸ ਔਰਤ ਨੇ 13 ਪੌਂਡ 12 ਔਂਸ (ਲਗਭਗ ਸਾਢੇ ਛੇ ਕਿਲੋ) ਦੀ ਬੱਚੀ ਨੂੰ ਜਨਮ ਦਿੱਤਾ ਹੈ। ਉਹ ਵੀ ਕੁਦਰਤੀ ਤਰੀਕੇ ਨਾਲ। ਬੁੱਧਵਾਰ ਨੂੰ ਤੜਕੇ ਓਟਾਵਾ ਦੀ ਔਰਤ ਕ੍ਰਿਸ ਲੀਨ ਨੇ ਇਸ ਮਹਾਵਜ਼ਨੀ ਬੱਚੀ ਨੂੰ ਜਨਮ ਦਿੱਤਾ। ਬੱਚੀ ਦਾ ਨਾਂ ਓਕਲੀਨ ਮੇਰੇਡਿਸ਼ ਲਾਂਗਿਲੇ ਰੱਖਿਆ ਗਿਆ ਹੈ। ਓਕਲੀਨ, ਕ੍ਰਿਸ ਦਾ ਚੌਥੀ ਬੱਚੀ ਹੈ। ਕ੍ਰਿਸ ਦੇ ਬਾਕੀ ਤਿੰਨ ਬੱਚੇ ਵੀ ਜਨਮ ਦੇ ਸਮੇਂ ਔਸਤ ਭਾਰ ਤੋਂ ਜ਼ਿਆਦਾ ਭਾਰ ਦੇ ਸਨ ਅਤੇ ਇਸ ਲਈ ਕ੍ਰਿਸ ਅਤੇ ਮੈਥਿਊ ਜਾਣਦੇ ਸਨ ਕਿ ਉਨ੍ਹਾਂ ਦੀ ਚੌਥੀ ਬੱਚੀ ਵੀ ਘੱਟ ਭਾਰ ਦੀ ਨਹੀਂ ਹੋਵੇਗੀ ਪਰ ਇਸ ਬੱਚੀ ਨੇ ਭਾਰ ਦੇ ਪਿਛਲੇ ਰਿਕਾਰਡ ਵੀ ਤੋੜ ਦਿੱਤੇ। ਜ਼ਿਕਰਯੋਗ ਹੈ ਕਿ ਇਕ ਆਮ ਬੱਚੇ ਦਾ ਜਨਮ ਸਮੇਂ ਭਾਰ ਸਾਢੇ ਸੱਤ ਪੌਂਡ ਹੁੰਦਾ ਹੈ। 
ਓਕਲੀਨ ਦੀ ਦਾਦੀ ਇਹ ਵੀ ਚਾਹੁੰਦੀ ਹੈ ਕਿ ਉਸ ਦੇ ਨਾਂ ਦੇ ਵਿਚਕਾਰ ''ਗਰੇਸ'' ਸ਼ਬਦ ਵੀ ਜੋੜਿਆ ਜਾਵੇ ਤਾਂ ਜੋ ਉਸ ਦੇ ਨਾਂ ਦੇ ਪਹਿਲੇ ਸ਼ਬਦ ''ਓ. ਐਮ. ਜੀ.'' ਬਣ ਜਾਣ। ਓਕਲੀਨ ਦੇ ਮਾਤਾ-ਪਿਤਾ ਫਿਲਹਾਲ ਇਸ ਬਾਰੇ ਸੋਚ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਚੌਥੀ ਤੰਦਰੁਸਤ ਬੱਚੀ ਦੇ ਜਨਮ ਨੂੰ ਲੈ ਕੇ ਖੁਸ਼ ਹਨ।


Kulvinder Mahi

News Editor

Related News