ਨੌਸ਼ਹਿਰਾ ਪੰਨੂੰਆਂ ’ਚ 8 ਸਾਲ ਦੀ ਕੁੜੀ ਨਾਲ ਹੋਈ ਛੇੜਛਾੜ

04/28/2024 2:19:05 PM

ਨੌਸ਼ਹਿਰਾ ਪੰਨੂੰਆਂ (ਬਲਦੇਵ ਪੰਨੂ)- ਕਸਬਾ ਨੌਸ਼ਹਿਰਾ ਪੰਨੂੰਆਂ ਦੀ ਰਹਿਣ ਵਾਲੀ 8 ਸਾਲਾਂ ਦੀ ਕੁੜੀ ਨਾਲ ਇਕ ਦਰਿੰਦੇ ਵਲੋਂ ਛੇੜਛਾੜ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ 'ਤੇ ਪੀੜਤ ਪਰਿਵਾਰ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ-  ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

ਇਸ ਸਬੰਧੀ ਪੀੜਿਤ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਬਾਜ਼ ਸਿੰਘ ਪੁੱਤਰ ਹਰਭਜਨ ਸਿੰਘ ਵਲੋਂ 8 ਸਾਲਾਂ ਦੀ ਨਾਬਾਲਿਗ ਕੁੜੀ ਨਾਲ ਛੇੜਛਾੜ ਕੀਤੀ ਜਿਸ ਸਬੰਧੀ ਉਨ੍ਹਾਂ ਵਲੋਂ ਪੁਲਸ ਚੌਕੀ ’ਚ ਇਸ ਦੀ ਇਤਲਾਹ ਦਿੱਤੀ ਅਤੇ ਉਕਤ ਮੁਲਜ਼ਮ ਨੂੰ ਵੀ ਪੁਲਸ ਕੋਲ ਕਾਬੂ ਕਰਵਾ ਦਿੱਤਾ। ਇਸ ਸਬੰਧੀ ਚੌਕੀ ਇੰਚਾਰਜ ਗੁਰਪਾਲ ਸਿੰਘ ਦੱਸਿਆ ਕਿ ਪੀੜਤ ਧਿਰ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਤਰਨਤਾਰਨ 'ਚ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ਦੇ ਨੌਕਰ ਨੇ 3 ਕਰੋੜ ਦੇ ਗਹਿਣੇ ਕੀਤੇ ਚੋਰੀ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News