ਗੋਦ 'ਚੋਂ ਡਿੱਗੀ ਸੀ ਬੱਚੀ, ਸੋਸ਼ਲ ਮੀਡੀਆ 'ਤੇ ਹੋਈ ਇੰਨੀ ਆਲੋਚਨਾ ਕਿ ਮਾਂ ਨੇ ਦਿੱਤੀ ਜਾਨ
Tuesday, May 21, 2024 - 01:04 PM (IST)

ਕੋਇੰਬਟੂਰ (ਭਾਸ਼ਾ)- ਚੇਨਈ 'ਚ ਇਕ ਅਪਾਰਟਮੈਂਟ ਦੇ ਛੱਜੇ ਦੇ 'ਸ਼ੈੱਡ ਤੋਂ ਹਾਲ 'ਚ ਨਾਟਕੀ ਢੰਗ ਨਾਲ ਬਚਾਈ ਗਈ ਬੱਚੀ ਦੀ 33 ਸਾਲਾ ਮਾਂ ਨੇ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਹ ਇਸ ਘਟਨਾ ਦੇ ਬਾਅਦ ਤੋਂ ਹੋ ਰਹੀ ਆਪਣੀ ਆਲੋਚਨਾ ਤੋਂ ਬਹੁਤ ਪਰੇਸ਼ਾਨ ਸੀ। ਪੁਲਸ ਨੇ ਦੱਸਿਆ ਕਿ ਔਰਤ ਨੇ ਕਰਾਮਦਾਈ 'ਚ ਆਪਣੇ ਮਾਤਾ-ਪਿਤਾ ਦੇ ਘਰ ਇਹ ਕਦਮ ਚੁੱਕਿਆ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ,''ਚੇਨਈ ਦੇ ਥਿਰੂਮੁਲਈਵੋਇਲ 'ਚ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ। ਉਸ ਦੀ ਬੱਚੀ ਗਲਤੀ ਨਾਲ ਹੱਥੋਂ ਛੁੱਟ ਕੇ ਅਪਾਰਟਮੈਂਟ ਦੇ ਛੱਜੇ ਦੇ 'ਸ਼ੈੱਡ' 'ਤੇ ਡਿੱਗ ਗਈ ਸੀ ਅਤੇ ਇਸ ਘਟਨਾ ਦੇ ਬਾਅਦ ਤੋਂ ਉਹ ਬਹੁਤ ਪਰੇਸ਼ਾਨ ਸੀ।'' ਔਰਤ 18 ਮਈ ਨੂੰ ਆਪਣੇ ਮਾਤਾ-ਪਿਤਾ ਦੇ ਘਰ ਬੇਹੋਸ਼ ਪਈ ਮਿਲੀ।
ਉਸ ਦੇ ਮਾਤਾ-ਪਿਤਾ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਹਸਪਤਾਲ 'ਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਾਲ 'ਚ ਅਪਾਰਟਮੈਂਟ ਦੇ ਵਾਸੀਆਂ ਵਲੋਂ 8 ਮਹੀਨੇ ਦੀ ਇਸ ਬੱਚੀ ਨੂੰ ਨਾਟਕੀ ਢੰਗ ਨਾਲ ਬਚਾਏ ਜਾਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਲੋਕਾਂ ਦਾ ਇਕ ਸਮੂਹ ਬੱਚੀ ਦੇ ਡਿੱਗਣ 'ਤੇ ਉਸ ਨੂੰ ਸੁਰੱਖਿਅਤ ਫੜਨ ਦੀ ਉਮੀਦ 'ਚ ਛੱਜੇ ਦੇ ਹੇਠਾਂ ਕੱਪੜਾ ਫੜੇ ਖੜ੍ਹਾ ਸੀ। 2 ਲੋਕਾਂ ਨੇ ਛੱਜੇ ਦੇ ਹੇਠਾਂ ਇਕ ਕਮਰੇ ਦੀ ਖਿੜਕੀ 'ਚੋਂ ਨਿਕਲ ਕੇ ਬੱਚੀ ਨੂੰ ਫੜ ਲਿਆ ਅਤੇ ਉਸ ਨੂੰ ਬਚਾ ਲਿਆ। ਇਸ ਘਟਨਾ ਤੋਂ ਬਾਅਦ ਔਰਤ ਦੀ ਲਾਪਰਵਾਹੀ ਲਈ ਸੋਸ਼ਲ ਮੀਡੀਆ 'ਤੇ ਉਸ ਦੀ ਕਾਫ਼ੀ ਆਲੋਚਨਾ ਹੋਈ ਸੀ। ਪੁਲਸ ਨੇਦੱਸਿਆ ਕਿ 28 ਅਪ੍ਰੈਲ ਦੀ ਇਸ ਘਟਨਾ ਤੋਂ ਬਾਅਦ ਔਰਤ ਇੱਥੇ ਆਪਣੇ ਮਾਤਾ-ਪਿਤਾ ਦੇ ਘਰ ਆ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8