ਜਾਨ ਤੋਂ ਵੱਧ ਜ਼ਰੂਰੀ ਸੀ ਫੋਨ, 23 ਫੁੱਟ ਡੂੰਘੇ ਪਾਣੀ 'ਚ ਜਾਣਾ ਸੀ ਮਨਜ਼ੂਰ (ਵੀਡੀਓ)
Saturday, Oct 21, 2017 - 12:03 PM (IST)
ਯੂਨਾਨ,(ਬਿਊਰੋ)— ਚੀਨ ਦੇ ਯੂਨਾਨ ਸਥਿਤ ਮਸ਼ਹੂਰ ਸੈਰ-ਸਪਾਟੇ ਦੀਆਂ ਥਾਵਾਂ 'ਤੇ ਘੁੰਮਣ ਆਈ ਇਕ ਮਹਿਲਾ ਦਾ ਫੋਨ ਝੀਲ 'ਚ ਡਿੱਗ ਗਿਆ। ਜਿਵੇਂ ਹੀ ਇਸ ਮਹਿਲਾ ਦਾ ਫੋਨ ਝੀਲ 'ਚ ਡਿੱਗਿਆ ਉਹ ਭਾਵੁਕ ਹੋ ਕੇ ਚੀਲਾਉਣ ਲੱਗੀ। ਇੱਥੋਂ ਤੱਕ ਕਿ ਉਹ ਆਪਣੇ ਫੋਨ ਨੂੰ ਬਚਾਉਣ ਲਈ ਝੀਲ 'ਚ ਵੀ ਛਲਾਗ ਲਗਾਉਣ ਲਈ ਤਿਆਰ ਸੀ। ਹਾਲਤ ਨੂੰ ਵਿਗੜਦੇ ਦੇਖ ਕੇ ਜ਼ਹਾਜ ਦੇ ਕਰਮਚਾਰੀਆਂ ਨੇ ਮਹਿਲਾ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ। ਜ਼ਹਾਜ 'ਚ ਮੌਜੂਦ ਹੋਰ ਲੋਕਾਂ ਅਨੁਸਾਰ ਉੱਥੋਂ ਦੇ ਕਰਮਚਾਰੀਆਂ ਨੇ ਮਹਿਲਾ ਦਾ ਫੋਨ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਹ ਨਾ ਮਿਲਿਆ। ਇਸ ਤੋਂ ਬਾਅਦ ਉਸ ਮਹਿਲਾ ਨੇ ਕਿਹਾ ਕਿ ਉਹ ਆਪਣੇ ਆਪ ਝੀਲ 'ਚ ਜਾ ਕੇ ਆਪਣਾ ਫੋਨ ਲੱਭਣਾ ਚਾਹੁੰਦੀ ਹੈ।
ਜ਼ਹਾਜ ਦੇ ਕਰਮਚਾਰੀਆਂ ਨੇ ਕਿਹਾ ਕਿ ਮਹਿਲਾ ਆਪਣੇ ਫੋਨ ਨਾਲ ਤਸਵੀਰਾਂ ਲੈ ਰਹੀ ਸੀ ਜਦੋਂ ਉਸ ਦਾ ਫੋਨ ਪਾਣੀ 'ਚ ਡਿੱਗਿਆ। ਉਸ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਕਰਮਚਾਰੀਆਂ ਨੇ ਇਕ ਕਿਸ਼ਤੀ ਦੀ ਵਿਵਸਥਾ ਕੇ ਮਹਿਲਾ ਨੂੰ ਵਾਪਸ ਵੀ ਭੇਜ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਫੋਨ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਝੀਲ 23 ਫੁੱਟ ਡੂੰਘੀ ਹੈ ਅਤੇ ਉਸ 'ਚ ਕਾਫ਼ੀ ਘਾਹ ਵੀ ਹੈ ਇਸ ਲਈ ਉਨ੍ਹਾਂ ਨੂੰ ਉਹ ਫੋਨ ਨਾ ਮਿਲਿਆ।
