ਪੰਜਾਬ ਦੀ ਧੀ ਨੇ ਮਾਰੀਆਂ ਵੱਡੀਆਂ ਮੱਲਾਂ! ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ (ਵੀਡੀਓ)

Sunday, Dec 21, 2025 - 01:43 PM (IST)

ਪੰਜਾਬ ਦੀ ਧੀ ਨੇ ਮਾਰੀਆਂ ਵੱਡੀਆਂ ਮੱਲਾਂ! ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ (ਵੀਡੀਓ)

ਨਾਭਾ (ਰਾਹੁਲ) : ਜੇਕਰ ਮਨ ਵਿੱਚ ਕੁਝ ਕਰਨ ਦਾ ਸੱਚਾ ਜਜ਼ਬਾ ਅਤੇ ਲਗਨ ਹੋਵੇ, ਤਾਂ ਦੁਨੀਆ ਦੀ ਕੋਈ ਵੀ ਮੁਸ਼ਕਿਲ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਅਜਿਹਾ ਹੀ ਕੁਝ ਨਾਭਾ ਦੀ ਰਹਿਣ ਵਾਲੀ ਮੁਸਕਾਨ ਗਰਗ ਨੇ 23 ਸਾਲ ਦੀ ਉਮਰ ਵਿਚ ਜੱਜ ਦੇ ਅਹੁਦੇ 'ਤੇ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ। 7ਵੀਂ ਕਲਾਸ ਵਿੱਚ ਪੜ੍ਹਦੇ ਸਮੇਂ ਜਦੋਂ ਉਸ ਨੇ ਟੀਵੀ 'ਤੇ ਇਕ ਜੱਜ ਨੂੰ ਆਰਡਰ ਆਰਡਰ ਕਰਦੇ ਦੇਖਿਆ ਤਾਂ ਉਸ ਨੇ ਤੈਅ ਕਰ ਲਿਆ ਸੀ ਕਿ ਮੈਂ ਇੱਕ ਦਿਨ ਜੱਜ ਬਣਾਂਗੀ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਨ ਉਹ ਕਲਾਸ ਵਿੱਚ ਹਰ ਵਾਰੀ ਪਹਿਲੀ ਪੁਜੀਸ਼ਨ ਵਿੱਚ ਆਉਂਦੀ। 

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਮੁਸਕਾਨ ਨੇ ਪਟਿਆਲਾ ਲਾਅ ਕਾਲਜ ਵਿੱਚ ਉਸ ਨੇ ਉਚ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਰਾਜਸਥਾਨ ਵਿਖੇ ਉਸ ਨੇ ਪੇਪਰ ਦਿੱਤਾ ਅਤੇ ਉਸ ਦਾ ਪੰਜਵਾਂ ਰੈਂਕ ਆਇਆ। ਇਸ ਖ਼ਾਸ ਮੌਕੇ ਮੁਸਕਾਨ ਗਰਗ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੀ ਮਿਹਨਤ ਸਦਕਾ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ। ਉਸ ਦੇ ਜੱਜ ਬਣਨ ਦਾ ਸੁਪਨਾ ਅੱਜ ਪੂਰਾ ਹੋ ਗਿਆ। ਮੈਂ ਬਹੁਤ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਿਲ ਕੀਤਾ, ਜਿਸ ਦਾ ਸਿਹਰਾ ਮੈਂ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹਾਂ। ਇਸ ਮੌਕੇ ਮੁਸਕਾਨ ਦੇ ਪਿਤਾ ਵਿਜੇ ਕੁਮਾਰ ਅਤੇ ਮਾਤਾ ਰੀਮਾ ਗਰਗ ਨੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਨੇ ਅੱਜ ਵੱਡਾ ਮੁਕਾਮ ਹਾਸਿਲ ਕੀਤਾ ਹੈ। ਉਹ ਸ਼ੁਰੂ ਤੋਂ ਪੜ੍ਹਨ ਵਿੱਚ ਹੁਸ਼ਿਆਰ ਸੀ। 

ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...

 

ਮਾਪਿਆਂ ਨੇ ਕਿਹਾ ਕਿ ਸਾਡੇ ਕੋਲੋ ਇਸ ਦੇ ਕਦੇ ਕੁਝ ਨਹੀਂ ਮੰਗਿਆ ਅਤੇ ਨਾ ਕਿਸੇ ਚੀਜ਼ ਦੀ ਡਿਮਾਂਡ ਕੀਤੀ। ਉਸ ਨੇ ਜੱਜ ਬਣ ਕੇ ਅੱਜ ਸਾਡਾ ਸਿਰ ਉੱਚਾ ਕਰ ਦਿੱਤਾ। ਅਸੀਂ ਆਪਣੀ ਕੁੜੀ ਨੂੰ ਹਮੇਸ਼ਾ ਪੁੱਤਰਾਂ ਨਾਲ ਰੱਖਿਆ ਹੈ। ਮੁਸਕਾਨ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਡੀ ਕੁੜੀ ਸਾਡੇ ਲਈ ਤਾਂ ਮੁੰਡਾ ਹੀ ਹੈ। ਅਸੀਂ ਕਦੇ ਕੋਈ ਫਰਕ ਨਹੀਂ ਰੱਖਿਆ। ਇਸ ਖ਼ਾਸ ਮੌਕੇ 'ਤੇ ਸ਼ਹਿਰ ਨਿਵਾਸੀ ਭੁਪੇਸ਼ ਭਾਸ਼ੀ ਨੇ ਕਿਹਾ ਕਿ ਮੁਸਕਾਨ ਨੇ 23 ਸਾਲ ਦੀ ਉਮਰ ਵਿਚ ਜੱਜ ਬਣ ਕੇ ਸ਼ਹਿਰ ਦਾ ਨਾਮ ਉੱਚਾ ਕੀਤਾ ਹੈ। ਸ਼ਹਿਰ ਵਾਸੀ ਬਹੁਤ ਖੁਸ਼ ਹਨ ਕਿ ਉਨ੍ਹਾਂ ਦੇ ਸ਼ਹਿਰ ਦੀ ਕੁੜੀ ਜੱਜ ਬਣੀ ਹੈ।

ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ


author

rajwinder kaur

Content Editor

Related News