ਉੱਤਰੀ ਕੋਰੀਆ ਨੇ ਫਿਰ ਕੀਤਾ ਮਿਜ਼ਾਇਲ ਪ੍ਰੀਖਣ : ਜਾਪਾਨ

Tuesday, Aug 29, 2017 - 07:50 AM (IST)

ਟੋਕੀਓ— ਜਾਪਾਨ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਫਿਰ ਇਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ ਜੋ ਜਾਪਾਨ ਦੇ ਉੱਪਰੋਂ ਉੱਡਦੇ ਹੋਏ ਸਮੁੰਦਰ 'ਚ ਜਾ ਡਿੱਗੀ ਹੈ। ਸਰਕਾਰ ਦੀ ਅਲਰਟ ਪ੍ਰਣਾਲੀ ਨੇ ਮਿਜ਼ਾਇਲ ਦੀ ਪਹੁੰਚ 'ਚ ਆਉਣ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਹਾਲਾਂਕਿ ਜਨਤਕ ਪ੍ਰਸਾਰਕ ਐੱਨ.ਐੱਚ.ਕੇ. ਨੇ ਕਿਹਾ ਕਿ ਨੁਕਸਾਨ ਹੋਣ ਦਾ ਕੋਈ ਸੰਕੇਤ ਨਹੀਂ ਸੀ। ਜਾਪਾਨ ਵਲੋਂ ਮਿਜ਼ਾਇਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ।


Related News