ਨਿਊਜ਼ੀਲੈਂਡ ''ਚ ਸੂਰ ਦਾ ਮੀਟ ਖਾ ਕੇ ਕੋਮਾ ''ਚ ਗਏ ਭਾਰਤੀ ਪਰਿਵਾਰ ਨੂੰ ਹੁਣ ਆਈ ਹੋਸ਼

Sunday, Dec 03, 2017 - 06:14 PM (IST)

ਆਕਲੈਂਡ (ਏਜੰਸੀ)— ਨਿਊਜ਼ੀਲੈਂਡ 'ਚ ਰਹਿੰਦਾ ਇਕ ਭਾਰਤੀ ਮੂਲ ਦਾ ਪਰਿਵਾਰ ਜੰਗਲੀ ਸੂਰ ਦਾ ਮੀਟ ਖਾ ਕਰ ਕੇ ਕੋਮਾ 'ਚ ਚਲਾ ਗਿਆ ਸੀ। ਦਰਅਸਲ ਪਰਿਵਾਰ ਨੇ ਇਕ ਜੰਗਲੀ ਸੂਰ ਦਾ ਸ਼ਿਕਾਰ ਕੀਤਾ ਅਤੇ ਬਾਅਦ ਵਿਚ ਉਸ ਦਾ ਮੀਟ ਬਣਾ ਕੇ ਖਾਧਾ ਸੀ। ਮੀਟ ਖਾਣ ਦੇ ਕੁਝ ਹੀ ਦੇਰ ਬਾਅਦ ਪਰਿਵਾਰ ਦੇ ਤਿੰਨ ਮੈਂਬਰ ਬੇਹੋਸ਼ ਹੋ ਗਏ ਅਤੇ ਕੋਮਾ ਵਿਚ ਚਲੇ ਗਏ। ਪਰਿਵਾਰ ਨੇ ਬੀਤੀ 17 ਨਵੰਬਰ ਨੂੰ ਸੂਰ ਦਾ ਸ਼ਿਕਾਰ ਕਰ ਕੇ ਉਸ ਦਾ ਮੀਟ ਖਾਧਾ ਸੀ। ਹੁਣ ਪੂਰੇ ਪਰਿਵਾਰ ਨੂੰ ਹੋਸ਼ ਆਈ ਹੈ। ਭਾਰਤੀ ਮੂਲ ਦੇ ਪਰਿਵਾਰ ਦੇ ਸ਼ਿਬੂ ਕੋਚੁਮਮੇਨ (35), ਉਨ੍ਹਾਂ ਦੀ ਪਤਨੀ ਸੂਬੀ (32) ਅਤੇ ਮਾਂ ਅਲੇਕੁੱਟੀ ਡੇਨੀਅਲ (62) ਕੋਮਾ ਵਿਚ ਚਲੇ ਗਏ। 35 ਸਾਲਾ ਸ਼ਿਬੂ ਕੋਚੁਮਮੇਨ ਨਿਊਜ਼ੀਲੈਂਡ 'ਚ ਰਹਿੰਦੇ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦੀ ਉਮਰ 7 ਸਾਲ ਅਤੇ 2 ਸਾਲ ਹੈ। ਉਨ੍ਹਾਂ ਦੀਆਂ ਧੀਆਂ ਨੇ ਮੀਟ ਨਹੀਂ ਖਾਧਾ ਸੀ, ਕਿਉਂਕਿ ਉਹ ਸੌਂ ਗਈਆਂ ਸਨ।
ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਡਰ ਗਏ ਸਨ ਕਿ ਕਿਤੇ ਉਨ੍ਹਾਂ ਦੀ ਮੌਤ ਹੀ ਨਾ ਹੋ ਜਾਵੇ ਪਰ ਇਸੇ ਹਫਤੇ ਸ਼ਿਬੂ ਕੋਚੁਮਮੇਨ ਅਤੇ ਉਨ੍ਹਾਂ ਦੀ ਮਾਂ ਅਲੇਕੁੱਟੀ ਨੂੰ ਹੋਸ਼ ਆਈ, ਜਦਕਿ ਸ਼ਿਬੂ ਦੀ ਪਤਨੀ ਸੂਬੀ ਨੇ ਸ਼ਨੀਵਾਰ ਦੀ ਸਵੇਰ ਨੂੰ ਯਾਨੀ ਕਿ ਕੱਲ ਅੱਖਾਂ ਖੋਲ੍ਹੀਆਂ। 
ਦਰਅਸਲ ਮੀਟ ਖਾਣ ਤੋਂ ਬਾਅਦ ਸ਼ਿਬੂ ਨੂੰ ਮਹਿਸੂਸ ਹੋਇਆ ਕਿ ਉਹ ਬੇਹੋਸ਼ ਹੋ ਰਹੇ ਹਨ। ਹਾਲਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਫੋਨ ਕਰ ਕੇ ਐਂਬੂਲੈਂਸ ਮੰਗਵਾਈ। ਐਂਬੂਲੈਂਸ ਆਉਣ ਤੱਕ ਪਰਿਵਾਰ ਉਲਟੀਆਂ ਮਾਰਦਾ ਰਿਹਾ। ਇਹ ਸਭ ਦੇਖ ਕੇ ਉਨ੍ਹਾਂ ਦੀਆਂ ਦੋਵੇਂ ਧੀਆਂ ਡਰ ਗਈਆਂ। ਪੈਰਾ-ਮੈਡੀਕਲ ਅਧਿਕਾਰੀ ਉਨ੍ਹਾਂ ਦੇ ਘਰ ਪੁੱਜੇ ਅਤੇ ਐਂਬੂਲੈਂਸ ਜ਼ਰੀਏ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹ ਕੋਮਾ ਵਿਚ ਚਲੇ ਗਏ ਸਨ। ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ ਅਤੇ ਆਮ ਹੋਣ 'ਚ ਉਨ੍ਹਾਂ ਨੂੰ ਸਮਾਂ ਲੱਗੇਗਾ।


Related News