ਕੋਵਿਡ-19 ਨਾਲ ਨਜਿੱਠਣ ''ਚ ਨਿਊਜ਼ੀਲੈਂਡ ਸਭ ਤੋਂ ਮੋਹਰੀ, ਬ੍ਰਾਜ਼ੀਲ ਦੇ ਪ੍ਰਬੰਧ ਨਾਕਾਫ਼ੀ
Thursday, Jan 28, 2021 - 05:59 PM (IST)
ਵੈਲਿੰਗਟਨ (ਭਾਸ਼ਾ): ਆਸਟ੍ਰੇਲੀਆ ਸਥਿਤ ਲੋਵੀ ਇੰਸਟੀਚਿਊਟ ਦੇ ਥਿੰਕ ਟੈਂਕ ਨੇ ਵੀਰਵਾਰ ਨੂੰ ਇਕ ਤਾਜ਼ਾ ਅਧਿਐਨ ਵਿਚ ਪਾਇਆ ਕਿ ਨਿਊਜ਼ੀਲੈਂਡ ਦਾ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਪ੍ਰਬੰਧ ਵਿਸ਼ਵ ਵਿਚ ਸਭ ਤੋਂ ਪ੍ਰਭਾਵਸ਼ਾਲੀ ਰਿਹਾ, ਜਦੋਂ ਕਿ ਪ੍ਰਕੋਪ ਨਾਲ ਲੜਾਈ ਵਿਚ ਬ੍ਰਾਜ਼ੀਲ ਨੂੰ ਲਗਭਗ 100 ਦੇਸ਼ਾਂ ਵਿਚੋਂ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ।
ਇਹ ਅਧਿਐਨ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ, ਦੁਨੀਆ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਪੁਸ਼ਟੀ ਕੀਤੀ ਗਈ ਗਿਣਤੀ 100 ਮਿਲੀਅਨ ਤੋਂ ਵੀ ਵੱਧ ਹੋ ਗਈ ਹੈ ਅਤੇ ਮੌਤ ਦਰ 20 ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕੀ ਹੈ। ਨਤੀਜਿਆਂ ਮੁਤਾਬਕ, ਨਿਊਜ਼ੀਲੈਂਡ ਤੋਂ ਇਲਾਵਾ ਚੋਟੀ ਦੇ 10 ਨਾਵਾਂ ਵਿਚ ਵੀਅਤਨਾਮ, ਤਾਇਵਾਨ, ਥਾਈਲੈਂਡ, ਸਾਈਪ੍ਰਸ, ਰਵਾਂਡਾ, ਆਈਸਲੈਂਡ, ਆਸਟ੍ਰੇਲੀਆ, ਲਾਤਵੀਆ ਅਤੇ ਸ੍ਰੀਲੰਕਾ ਸ਼ਾਮਲ ਹਨ। ਜਦਕਿ ਅਮਰੀਕਾ, ਯੂਕੇ ਅਤੇ ਰੂਸ ਸੂਚੀ ਵਿਚ ਹੇਠਾਂ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੂੰ ਹੁਣ ADB ਦਾ ਸਹਾਰਾ, ਇਮਰਾਨ ਸਰਕਾਰ ਨੂੰ ਦੇਵੇਗਾ 10 ਬਿਲੀਅਨ ਡਾਲਰ ਦਾ ਕਰਜ਼
ਅਧਿਐਨ ਨੇ ਇਹ ਵੀ ਸਥਾਪਿਤ ਕੀਤਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ ਔਸਤਨ, ਮਹਾਮਾਰੀ ਨੂੰ ਰੋਕਣ ਵਿਚ ਸਭ ਤੋਂ ਵੱਧ ਸਫਲ ਸਾਬਤ ਹੋਏ, ਜਦੋਂ ਕਿ ਵਾਇਰਸ ਦਾ ਪ੍ਰਸਾਰ ਸਿਰਫ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੋਇਆ। ਯੂਰਪ, ਅਫਰੀਕਾ ਅਤੇ ਮੱਧ ਪੂਰਬ ਦੇ ਖੇਤਰ ਮਹਾਮਾਰੀ ਦੀ ਪਹਿਲੀ ਲਹਿਰ ਨੂੰ ਸਖ਼ਤ ਰੋਕਥਾਮ ਦੇ ਉਪਾਵਾਂ ਨਾਲ ਰੋਕਣ ਵਿਚ ਕਾਮਯਾਬ ਹੋਏ ਜਦਕਿ ਉਹ ਦੂਜੀ ਲਹਿਰ ਨੂੰ ਰੋਕਣ ਵਿਚ ਸਫਲ ਨਹੀਂ ਹੋਏ।
ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।