ਨਿਊਜ਼ੀਲੈਂਡ ''ਚ ਕੋਵਿਡ-19 ਦੇ 19 ਨਵੇਂ ਕੇਸ ਦਰਜ

01/03/2021 2:25:32 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਹੱਦ 'ਤੇ ਪਿਛਲੇ ਤਿੰਨ ਦਿਨਾਂ ਵਿਚ ਕੁੱਲ 19 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਹਨ, ਕਿਉਂਕਿ ਦੇਸ਼ ਨੇ ਐਤਵਾਰ ਨੂੰ ਸਖ਼ਤ ਪਾਬੰਦੀਆਂ ਦਾ ਘੋਸ਼ਣਾ ਕਰ ਦਿੱਤੀ| ਸਮਾਚਾਰ ਏਜੰਸੀ ਸ਼ਿਨਹੂਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵੇਂ ਕੇਸ ਸਾਰੇ ਆਈਸੋਲੇਸ਼ਨ ਵਿਚ ਪਾਏ ਗਏ ਹਨ ਜਦੋਂਕਿ ਕਮਿਊਨਿਟੀ ਵਿਚ ਕੋਈ ਨਵਾਂ ਇਨਫੈਕਸ਼ਨ ਨਹੀਂ ਮਿਲਿਆ।

ਕੋਵਿਡ-19 ਕੇਸ ਨੰਬਰਾਂ 'ਤੇ ਮੰਤਰਾਲੇ ਦਾ ਆਖਰੀ ਮੀਡੀਆ ਬਿਆਨ 31 ਦਸੰਬਰ, 2020 ਨੂੰ ਆਇਆ ਸੀ। ਨਵੇਂ ਅੰਕੜਿਆਂ ਨਾਲ ਦੇਸ਼ ਵਿਚ  ਕੇਸਾਂ ਦੀ ਕੁੱਲ ਗਿਣਤੀ 2,162 ਹੋ ਗਈ ਹੈ, ਜਦੋਂ ਕਿ ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 72 ਹੈ। ਮਰਨ ਵਾਲਿਆਂ ਦੀ ਗਿਣਤੀ 25 ਹੈ। ਬਿਆਨ ਮੁਤਾਬਕ, ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਦੁਆਰਾ ਹੁਣ ਤੱਕ ਕੀਤੇ ਗਏ ਕੁੱਲ ਟੈਸਟਾਂ ਦੀ ਗਿਣਤੀ 1,414,422 ਹੈ। ਨਿਊਜ਼ੀਲੈਂਡ ਇਸ ਸਮੇਂ ਕੋਵਿਡ-19 ਅਲਰਟ ਪੱਧਰ 'ਤੇ ਹੈ, ਜਿਸ' ਤੇ ਇਕੱਠੇ ਹੋਣ 'ਤੇ ਕੋਈ ਰੋਕ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਰੋਜ਼ਾਨਾ ਦੇ ਕੋਰੋਨਾਵਾਇਰਸ ਮਾਮਲੇ ਪਹੁੰਚੇ 57,725 ਦੇ ਰਿਕਾਰਡ ਪੱਧਰ 'ਤੇ

ਕੋਵਿਡ-19 ਜਵਾਬ ਮੰਤਰੀ ਕ੍ਰਿਸ ਹਿਪਕਿਨਸ ਨੇ ਵੀ ਐਤਵਾਰ ਨੂੰ ਐਲਾਨ ਕੀਤਾ ਕਿ, 15 ਜਨਵਰੀ ਤੋਂ, ਅਮਰੀਕਾ ਅਤੇ ਬ੍ਰਿਟੇਨ ਦੇ ਯਾਤਰੀਆਂ ਨੂੰ ਨਿਊਜ਼ੀਲੈਂਡ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਲਈ ਨਕਾਰਾਤਮਕ ਟੈਸਟ ਦਾ ਨਤੀਜਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਇਸ ਦੇ ਇਲਾਵਾ ਨਿਊਜ਼ੀਲੈਂਡ ਲਈ ਹੋਰ ਲੰਬੀ ਯਾਤਰਾ ਦੀਆਂ ਉਡਾਣਾਂ ਨੂੰ ਵੀ ਵਧਾਉਣ ਲਈ ਕੰਮ ਚੱਲ ਰਿਹਾ ਹੈ। ਉਹਨਾਂ ਮੁਤਾਬਕ,“ਪੂਰਵ-ਰਵਾਨਗੀ ਟੈਸਟ ਜ਼ੀਰੋ/ਦਿਨ ਦੇ ਪਹਿਲੇ ਟੈਸਟ ਲਈ ਇੱਕ ਵਧੀਕ ਲੋੜ ਹੈ ਅਤੇ ਪਿਛਲੇ ਸ਼ੁੱਕਰਵਾਰ ਤੋਂ ਲਾਗੂ ਹੋਏ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਪਹੁੰਚਣ ਵਾਲਿਆਂ ਲਈ MIQ (ਪ੍ਰਬੰਧਿਤ ਇਕੱਲਤਾ ਅਤੇ ਕੁਆਰੰਟੀਨ) ਲਈ ਆਪਣੇ ਕਮਰੇ ਵਿਚ ਰਹਿਣਾ ਲਾਜਮੀ ਹੋਵੇਗਾ।''ਹਿਪਕਿਨਸ ਨੇ ਕਿਹਾ,“ਬ੍ਰਿਟੇਨ ਅਤੇ ਅਮਰੀਕਾ ਦੇ ਯਾਤਰੀਆਂ ਨੂੰ ਅਜੇ ਵੀ ਨਿਊਜ਼ੀਲੈਂਡ ਦੀ 14 ਦਿਨਾਂ ਦੀ ਕੁਆਰੰਟੀਨ ਪ੍ਰਣਾਲੀ ਵਿਚੋਂ ਲੰਘਣਾ ਪਵੇਗਾ। 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ


Vandana

Content Editor

Related News