ਮਿਆਂਮਾਰ ’ਚ ਤਖਤਾਪਲਟ ਤੋਂ ਬਾਅਦ ਸਰਹੱਦੀ ਇਲਾਕਿਆਂ ’ਚ ਘੱਟ ਗਿਣਤੀਆਂ ਲਈ ਨਵਾਂ ਖਤਰਾ

Monday, Apr 05, 2021 - 11:20 PM (IST)

ਮਿਆਂਮਾਰ ’ਚ ਤਖਤਾਪਲਟ ਤੋਂ ਬਾਅਦ ਸਰਹੱਦੀ ਇਲਾਕਿਆਂ ’ਚ ਘੱਟ ਗਿਣਤੀਆਂ ਲਈ ਨਵਾਂ ਖਤਰਾ

ਜਕਾਰਤਾ-ਮਿਆਂਮਾਰ ਦੇ ਉੱਤਰੀ ਕਾਚਿਨ ਸੂਬੇ ’ਚ ਅੰਦਰੂਨੀ ਤੌਰ ’ਤੇ ਉਜੜੇ ਲੋਕਾਂ ਦੇ ਕੈਂਪਾਂ ’ਚ ਰਹਿ ਰਹੇ ਕਿਸਾਨ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਪਣੇ ਉਨ੍ਹਾਂ ਪਿੰਡਾਂ ’ਚ ਮੁੜ ਜਾਂਦੇ ਸਨ, ਜਿਥੋਂ ਉਹ ਭੱਜੇ ਹਨ ਅਤੇ ਸਾਲ ਭਰ ਆਪਣਾ ਪੇਟ ਪਾਲਣ ਲਈ ਉਥੇ ਫਸਲਾਂ ਉਗਾਉਂਦੇ ਸਨ, ਪਰ ਇਸ ਵਾਰ ਫੌਜੀ ਤਖਤਾਪਲਟ ਕਾਰਣ ਸਥਿਤੀ ਪਹਿਲਾਂ ਵਰਗੀ ਨਹੀਂ ਹੈ। ਬਰਸਾਤ ਦਾ ਮੌਸਮ ਨੇੜੇ ਹੈ, ਪਰ ਫਰਵਰੀ ’ਚ ਫੌਜ ਵਲੋਂ ਕੀਤੇ ਗਏ ਤਖਤਾਪਲਟ ਤੋਂ ਬਾਅਦ ਕਿਸਾਨ ਆਪਣੇ ਅਸਥਾਈ ਘਰਾਂ ਤੋਂ ਮੁਸ਼ਕਲ ਹੀ ਨਿਕਲ ਰਹੇ ਹਨ ਅਤੇ ਕੈਂਪਾਂ ਨੂੰ ਛੱਡਣ ਦੀ ਹਿੰਮਤ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਿਆਂਮਾਰ ਫੌਜ ਜਾਂ ਉਸ ਨਾਲ ਸਬੰਧਤ ਮਿਲੀਸ਼ੀਆ ਦੇ ਫੌਜੀਆਂ ਨਾਲ ਟਕਰਾਉਣ ਦਾ ਜ਼ੋਖਮ ਨਹੀਂ ਲੈ ਸਕਦੇ।

ਇਹ ਵੀ ਪੜ੍ਹੋ-ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ

ਇਕ ਕਿਸਾਨ ਲੂ ਲੂ ਆਂਗ ਨੇ ਕਿਹਾ ਕਿ ਅਸੀਂ ਤਖਤਾਪਲਟ ਤੋਂ ਬਾਅਦ ਕਿਤੇ ਨਹੀਂ ਜਾ ਸਕਦੇ ਅਤੇ ਨਾ ਹੀ ਕੁਝ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਹਰ ਰਾਤ, ਅਸੀਂ ਆਪਣੇ ਕੈਂਪਾਂ ਦੇ ਉੱਪਰ ਬੇਹੱਦ ਨੇੜਿਓਂ ਲੜਾਕੂ ਜਹਾਜ਼ਾਂ ਦੀਆਂ ਆਵਾਜ਼ਾਂ ਸੁਣਦੇ ਹਾਂ। ਫੌਜ ਵਲੋਂ ਆਂਗ ਸਾਨ ਸੂ ਚੀ ਦੀ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਯੰਗੂਨ ਅਤੇ ਮੰਡਾਲੇ ਵਰਗੇ ਵੱਡੇ ਸ਼ਹਿਰਾਂ ’ਚ ਪ੍ਰਦਰਸ਼ਨਕਾਰੀਆਂ ’ਤੇ ਜਾਨਲੇਵਾ ਫੌਜੀ ਕਾਰਵਾਈ ਦੀ ਹਰ ਪਾਸੇ ਚਰਚਾ ਹੈ। ਇਸ ਦਰਮਿਆਨ, ਫੌਜ ਅਤੇ ਘੱਟ ਗਿਣਤੀ ਗੁਰਿੱਲਾ ਫੌਜਾਂ ’ਚ ਲੰਬੇ ਸਮੇਂ ਤੋਂ ਜਾਰੀ ਸੰਘਰਸ਼ ਦੇ ਫਿਰ ਤੋਂ ਭੜਕ ਜਾਣ ਤੋਂ ਬਾਅਦ ਮਿਆਂਮਾਰ ਦੇ ਦੂਰ-ਦੁਰਾਡੇ ਸਰਹੱਦੀ ਖੇਤਰਾਂ ’ਚ ਲੂ ਲੂ ਆਂਗ ਅਤੇ ਦੇਸ਼ ਦੇ ਘੱਟਗਿਣਤੀ ਨਸਲੀ ਸਮੂਹ ਦੇ ਲੱਖਾਂ ਹੋਰ ਲੋਕ ਵੀ ਨਵੀਆਂ ਬੇਯਕੀਨੀਆਂ ਅਤੇ ਘਟਦੀ ਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News