ਨਸ਼ਾ ਸਮੱਗਲਰਾਂ ਨੂੰ ਫੜਨ ਲਈ ਕਮਿਸ਼ਨਰੇਟ ਪੁਲਸ ਨੇ ਹਾਟ-ਸਪਾਟ ਇਲਾਕਿਆਂ ’ਚ ਚਲਾਈ ਸਰਚ ਮੁਹਿੰਮ, 7 ਕਾਬੂ

Wednesday, Nov 19, 2025 - 09:01 AM (IST)

ਨਸ਼ਾ ਸਮੱਗਲਰਾਂ ਨੂੰ ਫੜਨ ਲਈ ਕਮਿਸ਼ਨਰੇਟ ਪੁਲਸ ਨੇ ਹਾਟ-ਸਪਾਟ ਇਲਾਕਿਆਂ ’ਚ ਚਲਾਈ ਸਰਚ ਮੁਹਿੰਮ, 7 ਕਾਬੂ

ਲੁਧਿਆਣਾ (ਰਾਜ) : ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ 'ਆਪ੍ਰੇਸ਼ਨ ਕਾਸੋ' ਤਹਿਤ ਪੁਲਸ ਨੇ ਨਸ਼ਾ ਸਮੱਗਲਰਾਂ ਅਤੇ ਨਸ਼ੇੜੀਆਂ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਏ. ਡੀ. ਸੀ. ਪੀ. ਵੈਭਵ ਸਹਿਗਲ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਦੀਆਂ ਟੀਮਾਂ ਨੇ ਨਸ਼ਿਆਂ ਲਈ ਹਾਟ ਸਪਾਟ ਮੰਨੇ ਜਾਣ ਵਾਲੇ ਇਲਾਕਿਆਂ ’ਚ ਸਰਚ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਨੇ ਘੋੜਾ ਕਾਲੋਨੀ, ਅੰਬੇਡਕਰ ਕਾਲੋਨੀ, ਪਿੰਡ ਛੰਦੜਾਂ, ਪਿੰਡ ਚੌਂਤਾ ਅਤੇ ਪਿੰਡ ਬੌਂਕੜ ਗੁੱਜਰਾਂ ਦੇ ਕਈ ਘਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੂੰ ਕਈ ਘਰਾਂ ਤੋਂ ਨਸ਼ੇ ਦਾ ਸਾਮਾਨ ਬਰਾਮਦ ਹੋਇਆ ਹੈ। ਪੁਲਸ ਨੇ 7 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਸਕੂਲਾਂ ’ਚ ਕੰਪਿਊਟਰ ਸਾਇੰਸ ਹੁਣ ਬਣੇਗਾ ਮਜ਼ਬੂਤ ਵਿਸ਼ਾ, ਪੀ. ਐੱਸ. ਈ. ਬੀ. ਕਰੇਗਾ ਮੁਲਾਂਕਣ

ਪੁਲਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ’ਤੇ ਕਾਰਵਾਈ ਕਰਨ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਉਹ ਨਸ਼ਾ ਕਿਥੋਂ ਲੈ ਕੇ ਆਉਂਦੇ ਹਨ ਅਤੇ ਅੱਗੇ ਕਿਹੜੇ ਵਿਅਕਤੀਆਂ ਨੂੰ ਵੇਚਿਆ ਜਾਂਦਾ ਹੈ। ਪੁੱਛਗਿੱਛ ਤੋਂ ਸਾਹਮਣੇ ਆਉਣ ਵਾਲੇ ਹੋਰ ਸਬੰਧਤ ਵਿਅਕਤੀਆਂ ਖਿਲਾਫ ਵੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਅਨੁਸਾਰ ਆਕਾਸ਼ ਰਾਏ ਉਰਫ ਅੰਸ ਨੂੰ ਚੈਕਿੰਗ ਦੌਰਾਨ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਸ ਖਿਲਾਫ ਥਾਣਾ ਮੋਤੀ ਨਗਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਥਾਣਾ ਫੋਕਲ ਪੁਆਇੰਟ ਨੇ ਮੁਨੀਸ਼ ਕੁਮਾਰ ਨੂੰ ਕਾਬੂ ਕਰ ਕੇ ਉਸ ਤੋਂ ਨਸ਼ੇ ਦਾ ਸਾਮਾਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ।

ਅਜਿਹਾ ਹੀ ਥਾਣਾ ਕੂੰਮਕਲਾਂ ਨੇ ਕਮਲਾ ਦੇਵੀ ਨਾਂ ਦੀ ਔਰਤ ਨਾਲ 12 ਲਿਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ ਅਤੇ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਮੁਲਜ਼ਮ ਰਾਜੂ ਰਾਮ ਨੂੰੂ ਢਾਈ ਕਿਲੋ ਭੁੱਕੀ ਨਾਲ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮੁਲਜ਼ਮ ਸੰਨੀ ਨੂੰ ਕਾਬੂ ਕਰ ਕੇ ਉਸ ਤੋਂ ਨਸ਼ਾ ਕਰਨ ਦਾ ਸਾਮਾਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ, ਜਦਕਿ ਥਾਣਾ ਕੂੰਮਕਲਾਂ ਨੇ ਮੁਲਜ਼ਮ ਸਿਕੰਦਰ ਸਿੰਘ ਉਰਫ ਗੋਲੂ ਅਤੇ ਤੇਜ਼ ਬਹਾਦੁਰ ਉਰਫ ਘੰਟੀ ਨੂੰ ਨਸ਼ਾ ਕਰਦੇ ਕਾਬੂ ਕਰ ਕੇ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਆਧਾਰ ਕਾਰਡ 'ਤੇ ਹੋਵੇਗੀ ਸਿਰਫ਼ ਫੋਟੋ ਅਤੇ QR ਕੋਡ; ਨਾਮ, ਪਤਾ, ਉਮਰ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ UIDAI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News