ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ

Tuesday, Nov 18, 2025 - 12:06 PM (IST)

ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ

ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਨਾਲਿਆਂ ’ਚ ਪੈ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਨਗਰ ਕੌਂਸਲ ਵੱਲੋਂ 80 ਕਰੋੜ ਰੁਪਏ ਦਾ ਪ੍ਰਾਜੈਕਟ ਬਣਾਉਣ ਲਈ ਜ਼ਮੀਨ ਖਰੀਦ ਲਈ ਗਈ ਹੈ, ਜਿਸ ਤਹਿਤ ਨਗਰ ਕੌਂਸਲ ਵੱਲੋਂ ਇਸ 6 ਏਕੜ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਇਸਦੇ ਮਾਲਕ ਨੂੰ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੇ ਪੁਰਾਣੇ ਕੋਰੀਡੋਰ ਦੀ ਤੀਜੀ ਮੰਜ਼ਿਲ ਤੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਜਾਣਕਾਰੀ ਦਿੰਦਿਆਂ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਸੀਵਰੇਜ ਦੇ ਪਾਣੀ ਨੂੰ ਸਾਫ ਕਰਨ ਦਾ ਮੁੱਦਾ ਬੇਹੱਦ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਗੁਰਦਾਸਪੁਰ ਦੇ ਸਮੁੱਚੇ ਸੀਵਰੇਜ ਦੇ ਪਾਣੀ ਨੂੰ ਸਾਫ ਕਰ ਕੇ ਹੋਰ ਕੰਮਾਂ ਲਈ ਵਰਤਿਆ ਜਾਵੇ।

ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਲੰਬੇ ਸਮੇਂ ਤੋਂ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ, ਜਿਸ ’ਚ ਕਈ ਅੜਿੱਕੇ ਪੈ ਰਹੇ ਸਨ ਪਰ ਹੁਣ ਸਾਰੀਆਂ ਅੜਚਰਾਂ ਨੂੰ ਦੂਰ ਕਰ ਕੇ ਨਗਰ ਕੌਂਸਲ ਵੱਲੋਂ ਪਿੰਡ ਬੱਬਰੀ ਅਤੇ ਸਿੱਧਵਾਂ ਨੇੜੇ 6 ਏਕੜ ਜ਼ਮੀਨ ਖਰੀਦ ਲਈ ਗਈ ਹੈ, ਜਿਸ ਦੇ ਮਾਲਕ ਨੂੰ 3 ਕਰੋੜ 21 ਲੱਖ ਰੁਪਏ ਦੀ ਅਦਾਇਗੀ ਕਰ ਕੇ ਅੱਜ ਨਗਰ ਕੌਂਸਲ ਦੇ ਨਾਂ ਇਸ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਗਈ ਹੈ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ

ਉਨ੍ਹਾਂ ਕਿਹਾ ਕਿ ਇਸ ਜ਼ਮੀਨ ਉੱਪਰ 80 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ, ਜਿਸ ਦੇ ਸਮੁੱਚੇ ਪ੍ਰਾਜੈਕਟ ਦੀ ਫਾਈਲ ਤਿਆਰ ਹੈ ਅਤੇ ਬਹੁਤ ਜਲਦੀ ਇਸਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਸਮੁੱਚੇ ਸੀਵਰੇਜ ਦਾ ਪਾਣੀ ਵੱਖ-ਵੱਖ ਡਰੇਨਾਂ ’ਚ ਸਿੱਧਾ ਪੈ ਰਿਹਾ ਸੀ, ਜਿਸ ਦੇ ਨਾਲ ਡਰੇਨਾਂ ਦਾ ਪਾਣੀ ਵੀ ਗੰਦਾ ਹੋ ਰਿਹਾ ਸੀ ਅਤੇ ਆਸ ਪਾਸ ਇਲਾਕਿਆਂ ’ਚ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮੰਗ ਨਾ ਪੂਰੀ ਕਰਨ 'ਤੇ ਗੋਲੀਆਂ ਨਾਲ ਭੁੰਨ'ਤਾ ਵਿਅਕਤੀ

ਹੁਣ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਕਾਰਨ ਸਮੁੱਚੇ ਸ਼ਹਿਰ ਦਾ ਪਾਣੀ ਇਸ ਟਰੀਟਮੈਂਟ ਪਲਾਂਟ ’ਚ ਸ਼ੁੱਧ ਕੀਤਾ ਜਾਵੇਗਾ, ਜਿਸ ਦੇ ਬਾਅਦ ਇਸ ਨੂੰ ਜਿੱਥੇ ਸਿੰਚਾਈ ਲਈ ਵਰਤਿਆ ਜਾਵੇਗਾ, ਉਸ ਦੇ ਨਾਲ ਹੀ ਇਸ ਨੂੰ ਡਰੇਨਾਂ ’ਚ ਪਾ ਕੇ ਅਗਾਹ ਭੇਜਿਆ ਜਾਵੇਗਾ, ਜਿਸ ਦਾ ਕੋਈ ਨੁਕਸਾਨ ਨਹੀਂ ਵੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ’ਚ ਇਸ ਤੋਂ ਪਹਿਲਾਂ ਜਦੋਂ ਕੋਈ ਹਸਪਤਾਲ ਜਾਂ ਹੋਰ ਵਪਾਰਕ ਕੰਮ ਕਾਜ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਮਾਲਕਾਂ ਨੂੰ ਆਪਣਾ ਵੱਖਰਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣਾ ਪੈਂਦਾ ਸੀ ਜਿਸ ’ਤੇ ਉਹਨਾਂ ਦੀ ਮੋਟੀਆਂ ਰਕਮਾਂ ਖਰਚ ਹੁੰਦੀਆਂ ਸਨ।

ਹੁਣ ਇਸ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਦੇ ਨਾਲ ਨਵੇਂ ਕਾਰੋਬਾਰੀਆਂ ਨੂੰ ਆਪਣੇ ਵੱਖਰੇ ਪਲਾਂਟ ਨਹੀਂ ਲਗਾਉਣੇ ਪੈਣਗੇ ਅਤੇ ਉਹ ਨਗਰ ਕੌਂਸਲ ਨੂੰ ਹੀ ਇਸ ਦੇ ਚਾਰਜ ਦੇ ਕੇ ਆਪਣਾ ਕੰਮ ਚਲਾ ਸਕਣਗੇ। ਇਸ ਨਾਲ ਲੋਕਾਂ ਦੇ ਵੱਡੇ ਪੈਸਿਆਂ ਦੀ ਬਚਤ ਹੋਵੇਗੀ। ਉਨ੍ਹਾਂ ਜ਼ਮੀਨ ਦੇ ਮਾਲਕ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੀ ਕੀਮਤੀ ਜ਼ਮੀਨ ਨੂੰ ਬਹੁਤ ਵਾਜਿਬ ਰੇਟ ’ਤੇ ਨਗਰ ਕੌਂਸਲ ਨੂੰ ਦਿੱਤਾ ਹੈ।

 


author

Shivani Bassan

Content Editor

Related News