Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗਣ ਵਾਲਾ ਹੈ ਲੰਬਾ Power Cut

Friday, Nov 14, 2025 - 09:30 PM (IST)

Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗਣ ਵਾਲਾ ਹੈ ਲੰਬਾ Power Cut

ਮਾਨਸਾ (ਮਨਜੀਤ ਕੌਰ)-11 ਕੇ.ਵੀ. ਕੈਂਚੀਆਂ ਫੀਡਰ ਤੋਂ ਚੱਲਦੇ ਏਰੀਆ ਬਠਿੰਡਾ ਸੁਨਾਮ ਰੋਡ, ਖਿਆਲਾ ਲਿੰਕ ਰੋਡ, ਮਾਨਸਾ ਖੁਰਦ, ਬਠਿੰਡਾ ਮਾਨਸਾ ਚੌਕ, ਐੱਚ. ਐੱਸ. ਰੋਡ, ਲੱਲੂਆਣਾ ਰੋਡ, ਪਿੰਕ ਸਿਟੀ, ਡੀ.ਟੀ.ਓ. ਦਫਤਰ ਦੀ ਸਾਈਡ ਦਾ ਏਰੀਆ ਦੀ ਬਿਜਲੀ ਸਪਲਾਈ 15 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਇੰਜ. ਮਨਜੀਤ ਸਿੰਘ ਜੇ. ਈ. ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦਿੱਤੀ।

ਬੰਗਾ (ਰਾਕੇਸ਼ ਅਰੋੜਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਮ ਇਕ ਪੱਤਰ ਜਾਰੀ ਕਰ ਦੱਸਿਆ ਕਿ 15 ਨਵੰਬਰ ਨੂੰ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ ਬਿਜਲੀ ਯੰਤਰਾ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 11 ਕੇ.ਵੀ.ਮਾਹਿਲ ਗਹਿਲਾ , 11 ਕੇ ਵੀ ਸੋਲਰ ਪਲਾਂਟ, 11 ਕੇ. ਵੀ. ਜੀ. ਐੱਨ. ਹਸਪਤਾਲ ਢਾਹਾ, 11 ਕੇ. ਵੀ. ਯੂ. ਪੀ .ਐੱਸ. ਨੰਬਰ 1 ਥਾਂਦੀਆ , ਯੂ. ਪੀ. ਐੱਸ. 2 ਗੋਸਲਾਂ , 11 ਕੇ. ਵੀ. ਏ. ਪੀ .ਫੀਡਰ ਢਾਹਾ,11 ਕੇ. ਵੀ. ਏ .ਪੀ. ਫੀਡਰ ਪੂੰਨੀਆਂ , 11 ਕੇ. ਵੀ. ਏ. ਪੀ. ਭੁੱਖੜੀ, 11 ਕੇ. ਵੀ. ਸ਼ਹਿਰੀ ਨੰਬਰ 1 ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਮਾਛੀਵਾੜਾ ਸਾਹਿਬ (ਟੱਕਰ)- ਪਾਵਰਕਾਮ ਵੱਲੋਂ ਮਾਛੀਵਾੜਾ ਤੇ ਹੇਡੋਂ ਬੇਟ ਗਰਿੱਡ ਤੋਂ ਬਿਜਲੀ ਸਪਲਾਈ ਸ਼ਨੀਵਾਰ 15 ਨਵੰਬਰ ਨੂੰ ਬੰਦ ਰਹੇਗੀ। ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਘੁਲਾਲ ਤੋਂ ਤਾਰ੍ਹਾਂ ਦੀ ਨਵੀਂ ਸਪਲਾਈ ਪਾਈ ਜਾ ਰਹੀ ਹੈ, ਜਿਸ ਕਾਰਨ ਮਾਛੀਵਾੜਾ ਸ਼ਹਿਰ ਅਤੇ ਹੇਡੋਂ ਬੇਟ ਨਾਲ ਸਬੰਧਿਤ ਪਿੰਡਾਂ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।

ਨਿਹਾਲ ਸਿੰਘ ਵਾਲਾ (ਗੁਪਤਾ)-66 ਕੇ. ਵੀ. ਸਬ ਡਵੀਜ਼ਨ ਪੱਤੋ ਹੀਰਾ ਸਿੰਘ ਤੋਂ ਚੱਲਦੇ 11 ਕੇ. ਵੀ. ਦਾਣਾ ਮਡੀ ਅਰਬਨ, ਰਾਧਾ ਕ੍ਰਿਸ਼ਨ ਅਰਬਨ ਅਤੇ ਰਣਸੀਂਹ ਕਲ੍ਹਾਂ ਯੂ. ਪੀ. ਐੱਸ. ਫੀਡਰਾਂ ਦੀ ਬਿਜਲੀ ਸਪਲਾਈ 15 ਨਵੰਬਰ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੈਟੀਂਨੈਂਸ ਹੋਣ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਕ੍ਰਿਪਾਲ ਸਿੰਘ ਅਤੇ ਇੰਜੀਨੀਅਰ ਰਜੇਸ਼ ਕੁਮਾਰ ਜੇ. ਈ. ਪੱਤੋ ਹੀਰਾ ਸਿੰਘ ਨੇ ਦਿੱਤੀ।

ਕੋਟ ਫਤੂਹੀ (ਬਹਾਦਰ ਖਾਨ)-ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਕੋਟ ਫਤੂਹੀ ਯੂ. ਪੀ. ਏ., 11 ਕੇ. ਵੀ. ਸੂੰਨੀ ਯੂ. ਪੀ. ਏ., 11 ਕੇ. ਵੀ. ਖੁਸ਼ਹਾਲਪੁਰ ਯੂ. ਪੀ. ਏ. 11 ਕੇ. ਵੀ. ਖੜੌਦੀ ਯੂ. ਪੀ. ਏ. ਕੰਡੀ ਮਿਕਸ ਫੀਡਰਾਂ ਦੀ 15 ਨਵੰਬਰ ਨੂੰ ਜ਼ਰੂਰੀ ਮੁਰੰਮਤ ਹੋਣ ਕਰ ਕੇ ਇਨ੍ਹਾਂ 11 ਕੇ. ਵੀ. ਤੋਂ ਚਲਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ 15 ਨਵੰਬਰ ਨੂੰ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰੇ 11 ਕੇ. ਵੀ. ਫੀਡਰਾਂ ਤੋਂ ਚੱਲਦੇ ਸਾਰੇ ਪਿੰਡਾਂ ਦੇ ਘਰਾਂ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।

ਕਰਤਾਰਪੁਰ ਪੇਡੂ ਖੇਤਰਾਂ 'ਚ ਬਿਜਲੀ ਸਪਲਾਈ ਰਹੇਗੀ ਬੰਦ
ਕਰਤਾਰਪੁਰ (ਸਾਹਨੀ)–
ਪਾਵਰਕਾਮ ਸਬ-ਡਵੀਜ਼ਨ ਕਰਤਾਰਪੁਰ ਨੰ-2 ਦੇ ਇੰਜੀਨੀਅਰ ਮਦਨ ਲਾਲ ਐੱਸ. ਡੀ. ਓ. ਵੱਲੋਂ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ 66 ਕੇ. ਵੀ ਮੁਸਤਫਾਪੁਰ ਬਿਜਲੀ ਘਰ ਤੋਂ ਚੱਲਦੇ 11 ਕੇ. ਵੀ. ਮੁਸਤਫਾਪੁਰ-ਕੈਟਾਗਰੀ-1.ਰਹੀਮਪੁਰ ਯੂ. ਪੀ. ਐੱਸ. ਤੇ 11 ਕੇ. ਵੀ. ਮੋਮਨਪੁਰ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੇਨਟੈਨਸ ਕਰਨ ਲਈ ਪਿੰਡ ਮੁਸਤਫਾਪੁਰ, ਬੜਾ ਪਿੰਡ, ਰਹੀਮਪੁਰ, ਮਾਂਗੇਕੀ, ਆਲਮਪੁਰ ਅੱਡਾ, ਆਲਮਪੁਰ ਬੱਕਾ, ਕਾਲਾ ਖੇੜਾ, ਰੱਜਬ, ਸ਼ਿਵਦਾਸਪੁਰ ਅਤੇ ਮੋਮਨਪੁਰ ਦੇ ਨਾਲ ਲੱਗਦੇ ਸਾਰੇ ਡੇਰਿਆਂ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ।ਇਸ ਦੀ ਜਾਣਕਾਰੀ ਪਾਵਰਕਾਮ ਸਬ-ਡਵੀਜਨ ਕਰਤਾਰਪੁਰ ਨੰ-2 ਵੱਲੋ ਦਿੱਤੀ ਗਈ ।

16 ਨਵੰਬਰ ਨੂੰ ਬਿਜਲੀ ਬੰਦ ਰਹੇਗੀ
ਕੋਟਕਪੂਰਾ (ਨਰਿੰਦਰ)- ਇੰਜੀਨੀਅਰ ਅਮਨਦੀਪ ਸਿੰਘ ਐਡੀਸ਼ਨਲ ਐੱਸ.ਡੀ.ਓ. ਤੇ ਇੰਜੀਨੀਅਰ ਮਨਜੀਤ ਸਿੰਘ ਜੇ.ਈ. ਸਬ ਅਰਬਨ ਸਬ ਡਵੀਜ਼ਨ ਪੀ.ਐੱਸ.ਪੀ.ਸੀ.ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 132 ਕੇ.ਵੀ. ਸਬ ਸਟੇਸ਼ਨ ਦੇਵੀ ਵਾਲਾ ਰੋਡ ਗਰਿੱਡ ਨੰਬਰ-2 ਅਤੇ 66 ਕੇ.ਵੀ. ਸਬ ਸਟੇਸ਼ਨ ਰਾਮਸਰ ਤੋਂ ਚਲਦੇ 11 ਕੇ.ਵੀ. ਕੋਟਕਪੂਰਾ ਸ਼ਹਿਰੀ ਤੇ 11 ਕੇ.ਵੀ. ਬੀੜ ਰੋਡ, ਹਰਿਆਲੀ, ਨਵੀਂ ਦਾਣਾ ਮੰਡੀ ਤੇ 11 ਕੇ.ਵੀ. ਅਰਵਿੰਦ ਨਗਰ, ਦੇਵੀ ਵਾਲਾ ਯੂ.ਪੀ. ਐਸ (ਸਾਰੇ 11 ਕੇ.ਵੀ ਫੀਡਰ) 11 ਕੇ.ਵੀ ਪ੍ਰੇਮ ਨਗਰ, ਗੁਰੂ ਤੇਗ ਬਹਾਦਰ ਨਗਰ, ਡਿਸਪੋਜ਼ਲ ਫੀਡਰਾਂ ਦੀ ਬਿਜਲੀ ਸਲਪਲਾਈ ਜ਼ਰੂਰੀ ਮੁਰੰਮਤ ਕਾਰਨ 16 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਮੋਗਾ ਰੋਡ, ਦੇਵੀ ਵਾਲਾ ਰੋਡ, ਨਵਾਂ ਬੱਸ ਸਟੈਂਡ, ਕੁੜੀਆ ਵਾਲਾ ਸਕੂਲ, ਪ੍ਰੇਮ ਨਗਰ, ਜੀਵਨ ਨਗਰ, ਗੁਰੂ ਤੇਗ ਬਹਾਦਰ ਨਗਰ, ਕਪੂਰ ਪਤ੍ਰਿਕਾ ਸਟਰੀਟ, ਗੁਰਦੁਆਰਾ ਬਾਜ਼ਾਰ ਆਦਿ ਏਰੀਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।


author

Baljit Singh

Content Editor

Related News