ਨੇਪਾਲੀ-ਅਮਰੀਕਨ ਮਮਤਾ ਕਾਫਲੇ ਭੱਟ ਲਾਪਤਾ, ਸ਼ੱਕ ਦੇ ਘੇਰੇ ''ਚ ਪਤੀ

Sunday, Aug 25, 2024 - 01:41 PM (IST)

ਵਰਜੀਨੀਆ (ਰਾਜ ਗੋਗਨਾ)- ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਰਹਿਣ ਵਾਲੀ ਇਕ ਬੱਚੇ ਦੀ ਮਾਂ ਮਮਤਾ ਕਾਫਲੇ ਭੱਟ ਨਾਂ ਦੀ ਔਰਤ ਨੂੰ ਲਾਪਤਾ ਹੋਏ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਹਾਲਾਂਕਿ ਅਜੇ ਤੱਕ ਉਸ ਦੇ ਠਿਕਾਣੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੌਰਾਨ ਪੁਲਸ ਨੂੰ ਉਸ ਦੇ ਪਤੀ 'ਤੇ ਸ਼ੱਕ ਹੋਇਆ ਹੈ।ਅਤੇ ਉਹ ਸੋਚ ਰਹੇ ਹਨ ਕਿ ਸ਼ਾਇਦ ਉਸ ਦੇ ਪਤੀ ਨੇ ਹੀ ਉਸ ਦੀ  ਹੱਤਿਆ ਕੀਤੀ ਹੈ। ਮਮਤਾ ਕਾਫਲੇ ਭੱਟ ਨਾਂ ਦੀ ਇਹ 28 ਸਾਲਾ ਨੇਪਾਲੀ ਔਰਤ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਹੈ। ਅਜੇ ਤੱਕ ਉਸ ਦੇ ਠਿਕਾਣੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਪਰ ਪੁਲਸ ਨੇ ਉਸ ਦੇ ਲਾਪਤਾ ਹੋਣ ਦੇ ਸਬੰਧ ਵਿਚ ਉਸ ਦੇ ਪਤੀ ''ਤੇ ਉਸ ਦੀ ਲਾਸ਼ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ।

ਅਧਿਕਾਰੀਆਂ ਨੂੰ ਸੈਂਕੜੇ ਇੰਟਰਵਿਊਆਂ ਕਰਨ ਅਤੇ 10 ਸਬੰਧਤ ਖੋਜ ਵਾਰੰਟਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।ਮਮਤਾ ਭੱਟ ਦੇ ਪਤੀ ਨਰੇਸ਼ ਭੱਟ ਨੂੰ ਵੀਰਵਾਰ ਸਵੇਰੇ ਘਰ ਤੋਂ ਹੱਥਕੜੀਆਂ ਵਿੱਚ ਬਾਹਰ ਕੱਢਿਆ ਗਿਆ। ਮਾਨਸਾਸ ਪਾਰਕ ਪੁਲਸ ਅਨੁਸਾਰ ਉਸ ਦੇ ਪਤੀ ਨਰੇਸ਼ ਭੱਟ ਨੂੰ ਇੱਕ ਲਾਸ਼ ਨੂੰ ਛੁਪਾਉਣ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੀ ਪਤਨੀ ਅਜੇ ਤੱਕ ਨਹੀਂ ਮਿਲੀ ਹੈ ਅਤੇ ਉਸ ਦੇ ਲਾਪਤਾ ਹੋਣ ਦੀ ਜਾਂਚ ਜਾਰੀ ਹੈ। ਹਾਲਾਂਕਿ ਪੁਲਸ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਉਸ ਦੀ ਹੱਤਿਆ ਕਰ ਕੇ ਲਾਸ਼ ਕਿਤੇ ਛੁਪਾ ਦਿੱਤੀ ਹੈ।ਵੀਡੀਓ 'ਚ ਉਹ ਇਕ ਬੱਚੇ ਨੂੰ ਪੀਲੇ ਕੰਬਲ 'ਚ ਲਪੇਟ ਕੇ ਘਰੋਂ ਬਾਹਰ ਕੱਢਦੇ ਹੋਏ ਦੇਖਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਜੋੜੇ ਦੀ ਧੀ ਦੀ ਦੇਖਭਾਲ ਸਮਾਜ ਸੇਵਾ ਵਿਭਾਗ ਦੁਆਰਾ ਪ੍ਰਵਾਨਿਤ ਦੇਖਭਾਲ ਕਰਨ ਵਾਲਿਆਂ  ਦੁਆਰਾ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 29 ਲੋਕਾਂ ਦੀ ਮੌਤ

ਪੁਲਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਜਾਸੂਸਾਂ ਨੇ ਜੋੜੇ ਦੇ ਘਰ ਦੀ ਤਲਾਸ਼ੀ ਲਈ। ਹਾਲਾਂਕਿ ਨਰੇਸ਼ ਭੱਟ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ, ਇਸ ਬਾਰੇ ਸਬੂਤਾਂ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਸ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਆਖਰੀ ਵਾਰ ਆਪਣੀ ਪਤਨੀ ਨੂੰ ਤਿੰਨ ਹਫ਼ਤੇ ਪਹਿਲਾਂ ਰਾਤ ਦੇ ਖਾਣੇ ਦੇ ਮੇਜ਼ 'ਤੇ ਦੇਖਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਨਹੀਂ ਦੇਖਿਆ ਅਤੇ ਜਾਂਚਕਰਤਾਵਾਂ ਨਾਲ ਸਹਿਯੋਗ ਕਰਨਾ ਵੀ ਬੰਦ ਕਰ ਦਿੱਤਾ ਸੀ। ਪੁਲਸ ਅਨੁਸਾਰ ਉਸਦੀ ਪਤਨੀ, ਮਮਤਾ ਕਾਫਲੇ ਭੱਟ ਨੂੰ ਆਖਰੀ ਵਾਰ 27 ਜੁਲਾਈ ਨੂੰ ਮਾਨਸਾਸ ਦੇ ਯੂਵੀਏ ਹੈਲਥ ਪ੍ਰਿੰਸ ਵਿਲੀਅਮ ਮੈਡੀਕਲ ਸੈਂਟਰ ਵਿੱਚ ਦੇਖਿਆ ਗਿਆ ਸੀ ਜੋ ਇਕ ਨਰਸ ਦੀ ਨੋਕਰੀ ਕਰਦੀ ਹੈ। 

2 ਅਗਸਤ ਨੂੰ ਪੁਲਸ ਵੈਲਫੇਅਰ ਚੈਕਿੰਗ ਲਈ ਜੋੜੇ ਦੇ ਘਰ ਗਈ ਅਤੇ ਉਸ ਦੇ ਪਤੀ ਨਾਲ ਗੱਲ ਕੀਤੀ। ਪੁਲਸ ਨੇ ਕਿਹਾ ਕਿ ਪਤੀ ਨੇ ਹੋਰ ਜਾਣਕਾਰੀ ਦਿੱਤੀ ਅਤੇ ਜਾਂਚਕਰਤਾਵਾਂ ਨੂੰ ਕਿਹਾ ਕਿ ਉਹ ਉਸ ਸਮੇਂ ਆਪਣੀ ਪਤਨੀ ਮਮਤਾ ਕਾਫ਼ਲੇ ਭੱਟ  ਦੇ ਲਾਪਤਾ ਹੋਣ ਦੀ ਰਿਪੋਰਟ ਨਹੀਂ ਕਰਨਾ ਚਾਹੁੰਦਾ ਸੀ। ਤਿੰਨ ਦਿਨਾਂ ਤੋ ਬਾਅਦ ਉਸ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਜਾਸੂਸਾਂ ਨੇ 5 ਤੋਂ 8 ਅਗਸਤ ਦੇ ਦਰਮਿਆਨ ਡੂੰਘਾਈ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਮਮਤਾ ਕਾਫਲੇ ਭੱਟ ਅਤੇ ਉਸ ਦੇ ਪਰਿਵਾਰ, ਦੋਸਤਾਂ, ਮਾਲਕ ਅਤੇ ਸੋਸ਼ਲ ਮੀਡੀਆ ਵਿਚਕਾਰ ਕੋਈ ਤਾਜ਼ਾ ਸੰਪਰਕ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਲਾਪਤਾ ਹੈ। ਮਾਨਸਾਸ ਪਾਰਕ ਦੇ ਪੁਲਸ ਮੁਖੀ ਮਾਰੀਓ ਲੂਗੋ ਨੇ ਪ੍ਰੈਸ ਨੂੰ ਕਿਹਾ, "ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।ਇਹ ਜਾਂਚ ਪੁਲਸ ਵਿਭਾਗ ਦੀ ਜ਼ਿੰਮੇਵਾਰੀ ਹੈ।ਪੁਲਸ ਨੇ ਵੀਰਵਾਰ ਨੂੰ ਆਪਣੀ ਅਪਡੇਟਡ ਟਾਈਮਲਾਈਨ ਦਿੱਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਮਮਤਾ ਨੂੰ ਆਖਰੀ ਵਾਰ 28 ਜੁਲਾਈ ਨੂੰ ਦੇਖਿਆ ਗਿਆ ਸੀ ਅਤੇ ਉਸ ਨਾਲ ਆਖਰੀ ਵਾਰ 29 ਜੁਲਾਈ ਨੂੰ ਸੰਪਰਕ ਕੀਤਾ ਗਿਆ ਸੀ। ਨਰੇਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਖਰੀ ਵਾਰ ਉਸ ਨੂੰ 31 ਜੁਲਾਈ ਨੂੰ ਦੇਖਿਆ ਸੀ।ਉਸ ਦਾ ਪਤੀ ਨਰੇਸ਼ ਭੱਟ ਸ਼ੱਕ ਦੇ ਘੇਰੇ ਵਿੱਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News