US ''ਚ ਲਾਪਤਾ ਹੋ ਗਿਆ ਭਾਰਤੀ ਵਿਦਿਆਰਥੀ ! ਬੈਗ ਤੇ ਲੈਪਟਾਪ ਬਰਾਮਦ, ਪਰ ਖ਼ੁਦ ਦਾ ਨਹੀਂ ਲੱਗਾ ਕੋਈ ਥਹੁ-ਪਤਾ

Saturday, Feb 14, 2026 - 01:25 PM (IST)

US ''ਚ ਲਾਪਤਾ ਹੋ ਗਿਆ ਭਾਰਤੀ ਵਿਦਿਆਰਥੀ ! ਬੈਗ ਤੇ ਲੈਪਟਾਪ ਬਰਾਮਦ, ਪਰ ਖ਼ੁਦ ਦਾ ਨਹੀਂ ਲੱਗਾ ਕੋਈ ਥਹੁ-ਪਤਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖਬਰ ਪ੍ਰਾਪਤ ਹੋਈ ਹੈ, ਜਿੱਥੋਂ ਦੀ ਕੈਲੀਫੋਰਨੀਆ ਯੂਨੀਵਰਸਿਟੀ (ਬਰਕਲੇ) ਵਿੱਚ ਪੜ੍ਹ ਰਿਹਾ ਇਕ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ਼੍ਰੀਨਿਵਾਸਈਆ ਪਿਛਲੇ ਮੰਗਲਵਾਰ ਤੋਂ ਲਾਪਤਾ ਹੈ। ਸਾਕੇਤ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਆਈ.ਆਈ.ਟੀ. ਮਦਰਾਸ ਦਾ ਸਾਬਕਾ ਵਿਦਿਆਰਥੀ ਹੈ।

ਸਾਕੇਤ ਬਰਕਲੇ ਵਿੱਚ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤੇ ਉਸ ਨੂੰ ਆਖਰੀ ਵਾਰ ਮੰਗਲਵਾਰ ਨੂੰ ਡਵਾਈਟ ਵੇਅ ਇਲਾਕੇ ਵਿੱਚ ਦੇਖਿਆ ਗਿਆ ਸੀ। ਤਲਾਸ਼ੀ ਦੌਰਾਨ ਪੁਲਸ ਨੂੰ ਟਿਲਡਨ ਰੀਜਨਲ ਪਾਰਕ ਦੇ ਕੋਲ ਇੱਕ ਘਰ ਦੇ ਨੇੜੇ ਸਾਕੇਤ ਦਾ ਬੈਗ ਮਿਲਿਆ ਹੈ, ਜਿਸ ਵਿੱਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਮੌਜੂਦ ਸੀ। ਇਸ ਤੋਂ ਬਾਅਦ ਪੁਲਸ ਨੇ ਬਰਕਲੇ ਹਿਲਜ਼ ਦੇ ਇਲਾਕੇ ਵਿੱਚ ਸਰਚ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ।

ਸੈਨਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੇ ਇਸ ਘਟਨਾ 'ਤੇ ਚਿੰਤਾ ਜਤਾਈ ਹੈ। ਦੂਤਾਵਾਸ ਅਧਿਕਾਰੀ ਸਾਕੇਤ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਾਨਕ ਪੁਲਸ ਨਾਲ ਮਿਲ ਕੇ ਉਸਦੀ ਭਾਲ ਕਰ ਰਹੇ ਹਨ। ਸਾਕੇਤ ਦਾ ਕੱਦ 6 ਫੁੱਟ 1 ਇੰਚ ਹੈ, ਵਾਲ ਕਾਲੇ ਹਨ ਅਤੇ ਅੱਖਾਂ ਭੂਰੀਆਂ ਹਨ।

ਉਸ ਦੇ ਦੋਸਤਾਂ ਅਤੇ ਸਾਥੀ ਵਿਦਿਆਰਥੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਉਸ ਨੂੰ ਲੱਭਣ ਲਈ ਮੁਹਿੰਮ ਚਲਾਈ ਹੋਈ ਹੈ। ਅਮਰੀਕੀ ਪੁਲਸ ਅਤੇ ਭਾਰਤੀ ਮਿਸ਼ਨ ਦੀਆਂ ਟੀਮਾਂ ਪਿਛਲੇ ਚਾਰ ਦਿਨਾਂ ਤੋਂ ਸਾਕੇਤ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।


author

Harpreet SIngh

Content Editor

Related News