ਆਪਣੀ ਨਰਸਰੀ ’ਚ ਭੰਗ ਦੇ ਬੂਟੇ ਉਗਾਉਂਦਾ ਸੀ ਜੈਫਰੀ ਐਪਸਟੀਨ
Wednesday, Feb 18, 2026 - 01:50 AM (IST)
ਵਾਸ਼ਿੰਗਟਨ - ਹਾਲ ਹੀ ਵਿਚ ਜਾਰੀ ਹੋਈਆਂ ‘ਐਪਸਟੀਨ ਫਾਈਲਜ਼’ ਦੀਆਂ ਈ-ਮੇਲਜ਼ ਵਿਚ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੀ ਜ਼ਹਿਰੀਲੇ ਬੂਟਿਆਂ ਵਿਚ ਦਿਲਚਸਪੀ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਈ-ਮੇਲਜ਼ ਵਿਚ ਖ਼ਾਸ ਤੌਰ ’ਤੇ ‘ਟਰੰਪਟ ਪਲਾਂਟਸ’ (ਧਤੂਰੇ ਦੇ ਬੂਟਿਆਂ) ਦਾ ਜ਼ਿਕਰ ਹੈ।
ਈ-ਮੇਲਜ਼ ਵਿਚ ਅਜਿਹੇ ਲੇਖ ਫਾਰਵਰਡ ਕੀਤੇ ਗਏ ਸਨ, ਜਿਨ੍ਹਾਂ ਵਿਚ ਕੋਲੰਬੀਆ ’ਚ ਇਸ ਦੀ ਵਰਤੋਂ ਦਾ ਜ਼ਿਕਰ ਸੀ। ਦੱਸਿਆ ਗਿਆ ਕਿ ਇਸ ਦੇ ਪ੍ਰਭਾਵ ਹੇਠ ਵਿਅਕਤੀ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਭੰਬਲਭੂਸੇ ਵਿਚ ਪੈ ਜਾਂਦਾ ਹੈ। ਹਿੰਦੂ ਪਰੰਪਰਾ ਵਿਚ ਭੰਗ ਦਾ ਬੂਟਾ ਭਗਵਾਨ ਸ਼ਿਵ ਨਾਲ ਜੁੜਿਆ ਹੋਇਆ ਹੈ। ਪੌਰਾਣਿਕ ਕਥਾਵਾਂ ਅਨੁਸਾਰ ਸਮੁੰਦਰ ਮੰਥਨ ਦੌਰਾਨ ਜਦੋਂ ਜ਼ਹਿਰ ਨਿਕਲਿਆ, ਤਾਂ ਸ਼ਿਵ ਨੇ ਸੰਸਾਰ ਦੀ ਰੱਖਿਆ ਲਈ ਉਸ ਨੂੰ ਪੀ ਲਿਆ ਸੀ। ਸ਼ਿਵ ਮੰਦਰਾਂ ਵਿਚ ਭੰਗ ਦੇ ਫੁੱਲ ਅਤੇ ਫਲ ਚੜ੍ਹਾਏ ਜਾਂਦੇ ਹਨ।
ਈ-ਮੇਲ ਦੇ ਸਕ੍ਰੀਨਸ਼ਾਟ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਫਾਈਨੈਂਸਰ ਨੇ ਅਜਿਹੇ ਬੂਟਿਆਂ ਵਿਚ ਰੁਚੀ ਦਿਖਾਈ ਸੀ। ਭੰਗ ਦੇ ਬੂਟਿਆਂ ਵਿਚੋਂ ਸਕੋਪੋਲਾਮੀਨ ਨਾਂ ਦਾ ਇਕ ਰਸਾਇਣ ਨਿਕਲਦਾ ਹੈ, ਜੋ ਦਿਮਾਗ ’ਤੇ ਡੂੰਘਾ ਅਸਰ ਪਾਉਂਦਾ ਹੈ। ਸਕੋਪੋਲਾਮੀਨ ਯਾਦਦਾਸ਼ਤ ਕਮਜ਼ੋਰ ਕਰ ਸਕਦਾ ਹੈ ਅਤੇ ਵਿਅਕਤੀ ਨੂੰ ਭਰਮ ਦੀ ਸਥਿਤੀ ਵਿਚ ਪਾ ਸਕਦਾ ਹੈ। ਇਸੇ ਕਾਰਨ ਕੁਝ ਮਾਹਿਰ ਇਸ ਨੂੰ ‘ਜ਼ੋਂਬੀ ਬ੍ਰੀਥ’ ਵੀ ਕਹਿੰਦੇ ਹਨ। ਇਸ ਵਿਚ ਦੱਸਿਆ ਗਿਆ ਸੀ ਕਿ ਇਹ ਦਵਾਈ ਲੋਕਾਂ ’ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
