ਟਰੰਪ ਦੇ ਇਕ ਫਰਮਾਨ ਨੇ ਹਨੇਰੇ 'ਚ ਧੱਕਿਆ ਪੂਰਾ ਦੇਸ਼ ! ਭੁੱਖੇ ਮਰਨ ਲੱਗੇ ਲੋਕ

Saturday, Feb 21, 2026 - 11:54 AM (IST)

ਟਰੰਪ ਦੇ ਇਕ ਫਰਮਾਨ ਨੇ ਹਨੇਰੇ 'ਚ ਧੱਕਿਆ ਪੂਰਾ ਦੇਸ਼ ! ਭੁੱਖੇ ਮਰਨ ਲੱਗੇ ਲੋਕ

ਇੰਟਰਨੈਸ਼ਨਲ ਡੈਸਕ- ਕਿਊਬਾ ’ਚ ਇਕ ਬੇਹੱਦ ਭਿਆਨਕ ਸੰਕਟ ਆ ਖੜ੍ਹਾ ਹੋਇਆ ਹੈ। ਇੱਥੇ ਪੂਰੇ ਦੇਸ਼ 'ਚ ਬਿਜਲੀ, ਖਾਣਾ, ਦਵਾਈਆਂ ਵਰਗੀਆਂ ਜ਼ਰੂਰੀ ਵਸਤੂਆਂ ਵੀ ਨਾਗਰਿਕਾਂ ਨੂੰ ਨਹੀਂ ਮਿਲ ਰਹੀਆਂ। ਇਨਸਾਨੀਅਤ ਨੂੰ ਪੇਸ਼ ਇਸ ਸੰਕਟ ਬਾਰੇ ਕੈਰੇਬੀਅਨ ਭਾਈਚਾਰੇ ਦੇ ਸਾਬਕਾ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਨੇ ਕਿਹਾ ਹੈ ਕਿ ਅਸੀਂ ਕਿਊਬਾ ਦੇ ਲੋਕਾਂ ਨਾਲ ਖੜ੍ਹੇ ਹਾਂ। ਦੇਸ਼ ’ਚ ਇਨਸਾਨੀਅਤ ਦੇ ਡੂੰਘੇ ਹੋ ਰਹੇ ਸੰਕਟ ਤੋਂ ਅਸੀਂ ਚਿੰਤਤ ਹਾਂ। ਹੋਰ ਮਨੁੱਖੀ ਤਬਾਹੀ ਨੂੰ ਰੋਕਣ ਲਈ ਕਦਮ ਚੁੱਕਣ ਦੀ ਲੋੜ ਹੈ।

ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ 29 ਜਨਵਰੀ ਨੂੰ ਇਕ ਹੁਕਮ ਜਾਰੀ ਕੀਤਾ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਕਿਊਬਨ ਸਰਕਾਰ ਲੋਕਾਂ 'ਤੇ ਤਸ਼ੱਦਦ ਢਾਹ ਰਹੀ ਹੈ ਤੇ ਇਸ ਕਾਰਨ ਉਹ ਕਿਊਬਾ ਨੂੰ ਤੇਲ ਮੁਹੱਈਆ ਕਰਵਾਉਣ ਵਾਲੇ ਕਿਸੇ ਵੀ ਦੇਸ਼ ਵਿਰੁੱਧ ਸਜ਼ਾਯੋਗ ਪੱਖਪਾਤੀ ਟੈਰਿਫ ਲਾਉਣਗੇ, ਜਿਸ ਮਗਰੋਂ ਦੇਸ਼ 'ਚ ਊਰਜਾ ਸਰੋਤਾਂ ਦੀ ਭਾਰੀ ਕਿੱਲਤ ਆ ਗਈ ਹੈ ਤੇ ਦੇਸ਼ ਹਨੇਰੇ ਵਿੱਚ ਡੁਬਦਾ ਜਾ ਰਿਹਾ ਹੈ।

ਕੈਰੇਬੀਅਨ ਦੇਸ਼ਾਂ ਨੇ ਟਰੰਪ ਦੀ ਇਸ ਕਾਰਵਾਈ ਨੂੰ ਆਰਥਿਕ ਜੰਗ ਦੇ ਬਰਾਬਰ ਦੱਸਿਆ ਹੈ। ਕਿਊਬਾ ਦੇ ਲੋਕਾਂ ਨੂੰ ਇਸ ਨਾਲ ਬਹੁਤ ਮੁਸ਼ਕਲ ਪੇਸ਼ ਆਏਗੀ। ਸੰਘਰਸ਼ ਤੇ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਦੇ ਸਰਬ ਪੱਖੀ ਸਿਧਾਂਤ ਦੀ ਥਾਂ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਆਰਥਿਕ ਜੰਗ ਰਾਹੀਂ ਛੋਟੇ ਦੇਸ਼ਾਂ ਵਿਰੁੱਧ ਸਿਆਸੀ ਬਦਲਾਖੋਰੀ ਦੀ ਭਾਵਨਾ ਰੱਖਣੀ ਗਲਤ ਹੈ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਇਸ ਭਿਆਨਕ ਤੇਲ ਨਾਕਾਬੰਦੀ ਦੇ ਨਤੀਜੇ ਬੇਹੱਦ ਤਬਾਹਕੁੰਨ ਹਨ। ਤੇਲ ਦੀ ਕਮੀ ਕਾਰਨ ਕਿਊਬਾ ਦਾ ਪਾਵਰਗ੍ਰਿਡ ਫੇਲ੍ਹ ਹੋ ਗਿਆ ਹੈ ਤੇ ਦੇਸ਼ 'ਚ ਊਰਜਾ, ਭੋਜਨ, ਦਵਾਈਆਂ, ਸਿੱਖਿਆ ਤੇ ਰੋਜ਼ੀ-ਰੋਟੀ ਵਰਗੀਆਂ ਬੁਨਿਆਦੀ ਅਹਿਮ ਲੋੜਾਂ ਦਾ ਗਲਾ ਘੁੱਟ ਕੇ 1.1 ਕਰੋੜ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਇਹ ਇਕ ਬੇਰਹਿਮ ਸਜ਼ਾ ਹੈ। 8 ਦਸੰਬਰ 1972 ਨੂੰ ਬਾਰਬਾਡੋਸ, ਗੁਆਨਾ, ਜਮਾਇਕਾ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀਆਂ ਨੇ ਗੁਆਂਢੀ ਕੈਰੇਬੀਅਨ ਦੇਸ਼ ਕਿਊਬਾ ਦੀ ਆਰਥਿਕ ਅਲਹਿਦਗੀ ਨੂੰ ਖਤਮ ਕਰਨ ਦੇ ਆਪਣੇ ਪ੍ਰਭੂਸੱਤਾ ਸੰਪੰਨ ਅਧਿਕਾਰ ਦੀ ਪੁਸ਼ਟੀ ਕਰਦਿਆਂ ਕਿਊਬਾ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਦਾ ਦਲੇਰਾਨਾ ਫੈਸਲਾ ਲਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਕਿਊਬਾ ਕੈਰੇਬੀਅਨ ਦੇਸ਼ਾਂ ਨਾਲ ਇਕਜੁੱਟਤਾ ’ਚ ਖੜ੍ਹਾ ਰਿਹਾ ਹੈ। ਅਸੀਂ ਪਿਛਲੇ 33 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਆਪਣੇ ਪੂਰਵਜਾਂ ਦੀ ਹਿੰਮਤ ਤੇ ਦੂਰਅੰਦੇਸ਼ੀ ਤੋਂ ਪ੍ਰੇਰਿਤ ਹੋ ਕੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਅਮਰੀਕਾ ਵੱਲੋਂ ਕਿਊਬਾ ਵਿਰੁੱਧ ਲਾਈ ਗਈ ਹਰ ਗੈਰ-ਕਾਨੂੰਨੀ ਵਿੱਤੀ ਤੇ ਆਰਥਿਕ ਪਾਬੰਦੀ ਨੂੰ ਖਤਮ ਕਰਨ ਲਈ ਮਤਿਆਂ ਦਾ ਸਮਰਥਨ ਕੀਤਾ ਹੈ। ਅਸੀਂ ਸ਼ਾਂਤੀ ਦੇ ਖੇਤਰ ਵਜੋਂ ਖੜ੍ਹੇ ਹਾਂ। ਅਸੀਂ ਇਕ ਸਾਂਝੇ ਕੈਰੇਬੀਅਨ ਦੇ ਭਵਿੱਖ ਲਈ ਖੜ੍ਹੇ ਹਾਂ।

ਇਹ ਵੀ ਪੜ੍ਹੋ- UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ! ਠਾਹ-ਠਾਹ ਲੱਗਣਗੇ ਵੀਜ਼ੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News