ਸੁਨਹਿਰੇ ਭਵਿੱਖ ਲਈ ਅਮਰੀਕਾ ਗਏ ਨੌਜਵਾਨ ਨੂੰ ਮਿਲੀ ਮੌਤ ! 6 ਦਿਨ ਪਹਿਲਾਂ ਹੋਇਆ ਸੀ ਲਾਪਤਾ
Sunday, Feb 15, 2026 - 10:33 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਕੈਲੀਫੋਰਨੀਆ ਯੂਨੀਵਰਸਿਟੀ (ਬਰਕਲੇ) ਵਿੱਚ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ, ਜੋ ਕਿ ਪਿਛਲੇ 6 ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਬਰਾਮਦ ਹੋ ਗਈ ਹੈ, ਜਿਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਸਾਕੇਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਥਾਨਕ ਪੁਲਸ ਨੂੰ ਉਸ ਦੀ ਲਾਸ਼ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਈ ਹੈ। ਕਰਨਾਟਕ ਦਾ ਰਹਿਣ ਵਾਲਾ ਸਾਕੇਤ ਸੋਮਵਾਰ ਤੋਂ ਲਾਪਤਾ ਸੀ। ਉਸ ਦਾ ਬੈਗ, ਜਿਸ ਵਿੱਚ ਪਾਸਪੋਰਟ ਅਤੇ ਲੈਪਟਾਪ ਸੀ, ਪਹਿਲਾਂ ਹੀ ਬਰਕਲੇ ਹਿਲਜ਼ ਦੇ ਇੱਕ ਘਰ ਦੇ ਬਾਹਰੋਂ ਮਿਲਿਆ ਸੀ।
ਇਹ ਵੀ ਪੜ੍ਹੋ- Valentine's Day 'ਤੇ ਚੜ੍ਹ ਗਿਆ 'ਚੰਨ' ! ਇਕ ਹੋਏ ਚਾਚੀ-ਭਤੀਜਾ, ਚਾਚੇ ਨੇ ਖ਼ੁਦ ਕਰਵਾਇਆ ਦੋਹਾਂ ਦਾ ਵਿਆਹ
ਭਾਰਤੀ ਦੂਤਾਵਾਸ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਤਾਵਾਸ ਦੇ ਅਧਿਕਾਰੀ ਸਾਕੇਤ ਦੇ ਪਰਿਵਾਰ ਨਾਲ ਸੰਪਰਕ ਵਿੱਚ ਹਨ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਦੇ ਪ੍ਰਬੰਧ ਕਰ ਰਹੇ ਹਨ। ਸਾਕੇਤ ਆਈ.ਆਈ.ਟੀ. ਮਦਰਾਸ ਦਾ ਸਾਬਕਾ ਵਿਦਿਆਰਥੀ ਸੀ ਅਤੇ ਬਰਕਲੇ ਵਿੱਚ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।
ਪੁਲਸ ਵੱਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖਦਾਈ ਖ਼ਬਰ ਨਾਲ ਸਾਕੇਤ ਦੇ ਪਰਿਵਾਰ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਉਸ ਦੇ ਲਾਪਤਾ ਹੋਣ ਤੇ ਮੌਤ ਦੇ ਕਾਰਨਾਂ ਦੀ ਪੁਲਸ ਤੇਜ਼ੀ ਨਾਲ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
