ਖ਼ੁਦਕੁਸ਼ੀ ਨਹੀਂ, ਐਪਸਟਾਈਨ ਦਾ ਜੇਲ੍ਹ ''ਚ ਕੀਤਾ ਗਿਆ ਕਤਲ ! ਡਾਕਟਰ ਦੇ ਦਾਅਵੇ ਨੇ ਮਚਾਈ ਸਨਸਨੀ

Saturday, Feb 14, 2026 - 10:08 AM (IST)

ਖ਼ੁਦਕੁਸ਼ੀ ਨਹੀਂ, ਐਪਸਟਾਈਨ ਦਾ ਜੇਲ੍ਹ ''ਚ ਕੀਤਾ ਗਿਆ ਕਤਲ ! ਡਾਕਟਰ ਦੇ ਦਾਅਵੇ ਨੇ ਮਚਾਈ ਸਨਸਨੀ

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਅਮਰੀਕੀ ਅਪਰਾਧੀ ਜੈਫਰੀ ਐਪਸਟਾਈਨ ਦੀ ਜੇਲ੍ਹ 'ਚ ਹੋਈ ਰਹੱਸਮਈ 'ਮੌਤ' ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ। ਇੱਕ ਮਾਹਿਰ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਐਪਸਟਾਈਨ ਦੀ ਮੌਤ ਫਾਹਾ ਲੈਣ ਕਾਰਨ ਨਹੀਂ ਹੋਈ, ਸਗੋਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੋਸਟਮਾਰਟਮ ਦੀ ਜਾਂਚ ਕਰਨ ਵਾਲੇ ਡਾਕਟਰ ਅਨੁਸਾਰ, ਐਪਸਟਾਈਨ ਦੇ ਗਲੇ ਦੀ 'ਹਾਇਓਡ' ਹੱਡੀ ਸਮੇਤ ਤਿੰਨ ਥਾਵਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ। ਮਾਹਰਾਂ ਮੁਤਾਬਕ ਅਜਿਹਾ ਅਕਸਰ ਗਲਾ ਘੁੱਟਣ ਵੇਲੇ ਹੁੰਦਾ ਹੈ, ਨਾ ਕਿ ਫਾਂਸੀ ਲਗਾਉਣ ਵੇਲੇ। 

ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਹੋਈ ਐਪਸਟਾਈਨ ਦੀ ਮੌਤ ਨੂੰ ਅਧਿਕਾਰਤ ਤੌਰ 'ਤੇ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ। ਪਰ ਇਸ ਨਵੇਂ ਖੁਲਾਸੇ ਨੇ ਜਾਂਚ ਏਜੰਸੀਆਂ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜੈਫਰੀ ਐਪਸਟਾਈਨ, ਜਿਸ 'ਤੇ ਨਾਬਾਲਗ ਲੜਕੀਆਂ ਦੀ ਤਸਕਰੀ ਅਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਸਨ, ਦੇ ਸਬੰਧ ਦੁਨੀਆ ਦੇ ਕਈ ਸ਼ਕਤੀਸ਼ਾਲੀ ਨੇਤਾਵਾਂ, ਕਾਰੋਬਾਰੀਆਂ ਅਤੇ ਸ਼ਾਹੀ ਪਰਿਵਾਰਾਂ ਨਾਲ ਸਨ, ਜਿਸ ਕਾਰਨ ਉਸ ਦੀ ਮੌਤ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਪੁੱਤ ! ਦਿਨ-ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਮਾਹਿਰਾਂ ਦਾ ਮੰਨਣਾ ਹੈ ਕਿ ਐਪਸਟਾਈਨ ਕੋਲ ਕਈ ਅਜਿਹੇ ਰਾਜ਼ ਸਨ ਜੋ ਦੁਨੀਆ ਦੇ ਕਈ ਵੱਡੇ ਚਿਹਰਿਆਂ ਨੂੰ ਬੇਨਕਾਬ ਕਰ ਸਕਦੇ ਸਨ, ਜਿਸ ਕਾਰਨ ਉਸ ਦਾ ਜੇਲ੍ਹ 'ਚ ਹੀ ਕਤਲ ਕਰ ਦਿੱਤਾ ਗਿਆ। ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਕਾਨੂੰਨੀ ਮਾਹਿਰਾਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਐਪਸਟਾਈਨ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਰਸਤੇ ਤੋਂ ਹਟਾਇਆ ਗਿਆ ਸੀ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News