US 'ਚ ਭਾਰਤੀ ਮੂਲ ਦੇ ਸ਼ਖਸ ਨੇ ਕੰਪਨੀ ਨੂੰ ਲਾਇਆ 11 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ

Friday, Feb 20, 2026 - 05:30 PM (IST)

US 'ਚ ਭਾਰਤੀ ਮੂਲ ਦੇ ਸ਼ਖਸ ਨੇ ਕੰਪਨੀ ਨੂੰ ਲਾਇਆ 11 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ

ਬਿਜ਼ਨੈੱਸ ਡੈਸਕ : ਅਮਰੀਕਾ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਵਿਅਕਤੀ ਨੇ ਆਪਣੀ ਪਾਵਰ ਦੀ ਦੁਰਵਰਤੋਂ ਕਰਦਿਆਂ ਆਪਣੇ ਇਕ ਦੋਸਤ ਨੂੰ ਕੰਪਨੀ ਵਿਚ ਨੌਕਰੀ ਦਿਵਾਈ ਅਤੇ ਬਿਨਾਂ ਕੋਈ ਕੰਮ ਕੀਤੇ ਉਸ ਨੂੰ 4 ਸਾਲਾਂ ਤੱਕ ਮੋਟੀ ਤਨਖਾਹ ਦਿਵਾਈ। ਇਸ ਦੇ ਬਦਲੇ ਉਹ ਆਪਣੇ ਦੋਸਤ ਦੀ ਅੱਧੀ ਤਨਖਾਹ ਖੁਦ ਹੜੱਪ ਲੈਂਦਾ ਸੀ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!

ਕੀ ਹੈ ਪੂਰਾ ਮਾਮਲਾ?

ਮਿਨੀਪੋਲਿਸ ਦੇ ਯੂ. ਐੱਸ. ਅਟਾਰਨੀ ਦਫਤਰ ਮੁਤਾਬਕ 47 ਸਾਲਾ ਕਰਨ ਗੁਪਤਾ ਨੂੰ ਫੈਡਰਲ ਕੋਰਟ ਨੇ ਇਸ ਘੁਟਾਲੇ ਦਾ ਦੋਸ਼ੀ ਕਰਾਰ ਦਿੱਤਾ ਹੈ। ਗੁਪਤਾ ਅਮਰੀਕਾ ਦੀ ਪ੍ਰਸਿੱਧ ਹੈਲਥਕੇਅਰ ਫਰਮ 'ਯੂਨਾਈਟਿਡ ਹੈਲਥ' ਦੀ ਸਹਿਯੋਗੀ ਕੰਪਨੀ 'ਓਪਟਮ' (Optum) ਵਿਚ ਡੇਟਾ ਐਨਾਲਿਟਿਕਸ ਵਿਭਾਗ ਵਿਚ ਸੀਨੀਅਰ ਡਾਇਰੈਕਟਰ ਵਜੋਂ ਤਾਇਨਾਤ ਸੀ। ਉਸ ਦੀ ਆਪਣੀ ਸਾਲਾਨਾ ਤਨਖਾਹ ਲਗਭਗ 2.3 ਕਰੋੜ ਰੁਪਏ (260,000 ਡਾਲਰ) ਸੀ, ਪਰ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿਚ ਉਸ ਨੇ ਇਸ ਵੱਡੇ ਘੁਟਾਲੇ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਜਾਅਲੀ ਰੈਜ਼ਿਊਮੇ ਨਾਲ ਦਿਵਾਈ ਨੌਕਰੀ

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗੁਪਤਾ ਨੇ 2015 ਵਿਚ ਆਪਣੇ ਇਕ ਦੋਸਤ ਨੂੰ ਕੰਪਨੀ ਵਿਚ ਡੇਟਾ ਇੰਜੀਨੀਅਰਿੰਗ ਵਿਭਾਗ ਵਿਚ ਮੈਨੇਜਰ ਦੇ ਅਹੁਦੇ 'ਤੇ ਭਰਤੀ ਕਰਵਾਇਆ। ਹਾਲਾਂਕਿ ਉਸ ਦੇ ਦੋਸਤ ਕੋਲ ਇਸ ਨੌਕਰੀ ਲਈ ਲੋੜੀਂਦੀ ਯੋਗਤਾ (Qualification) ਵੀ ਨਹੀਂ ਸੀ, ਪਰ ਗੁਪਤਾ ਨੇ ਉਸ ਦਾ ਜਾਅਲੀ ਰੈਜ਼ਿਊਮੇ ਤਿਆਰ ਕਰਕੇ ਉਸ ਦੀ ਮਦਦ ਕੀਤੀ।

ਇਹ ਵੀ ਪੜ੍ਹੋ :     ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ

4 ਸਾਲ ਤੱਕ ਬਿਨਾਂ ਕੰਮ ਕੀਤੇ ਮਿਲਦੀ ਰਹੀ ਸੈਲਰੀ ਤੇ ਬੋਨਸ

ਕਰਨ ਗੁਪਤਾ ਦਾ ਦੋਸਤ ਸਿੱਧਾ ਉਸੇ ਨੂੰ ਰਿਪੋਰਟ ਕਰਦਾ ਸੀ ਅਤੇ ਕੰਪਨੀ ਵਿਚ ਕਿਸੇ ਹੋਰ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ 4 ਸਾਲ ਤੱਕ ਕੰਪਨੀ ਵਿਚ ਕੋਈ ਵੀ ਕੰਮ ਨਹੀਂ ਕੀਤਾ, ਪਰ ਫਿਰ ਵੀ ਉਸ ਨੂੰ ਸਾਲਾਨਾ ਲਗਭਗ 90 ਲੱਖ ਰੁਪਏ (1 ਲੱਖ ਡਾਲਰ) ਦਾ ਪੈਕੇਜ ਮਿਲਦਾ ਰਿਹਾ, ਜੋ ਹਰ ਸਾਲ ਇਨਕ੍ਰੀਮੈਂਟ ਕਾਰਨ ਵਧਦਾ ਗਿਆ। ਉਸ ਨੂੰ ਕੰਪਨੀ ਵੱਲੋਂ ਬੋਨਸ ਵੀ ਦਿੱਤਾ ਜਾਂਦਾ ਰਿਹਾ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਇੰਝ ਹੁੰਦਾ ਸੀ ਪੈਸਿਆਂ ਦਾ ਲੈਣ-ਦੇਣ

ਘੁਟਾਲੇ ਨੂੰ ਛਿਪਾਉਣ ਲਈ ਦੋਵਾਂ ਨੇ ਬੇਹੱਦ ਚਲਾਕੀ ਵਰਤੀ। ਸ਼ੁਰੂ ਵਿਚ ਦੋਸਤ ਨਿਊ ਜਰਸੀ ਵਿਚ ਕੈਸ਼ ਕਢਵਾ ਕੇ ਉਸ ਨੂੰ ਗੁਪਤਾ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਂਦਾ ਸੀ ਤਾਂ ਜੋ ਗੁਪਤਾ ਕੈਲੀਫੋਰਨੀਆ ਵਿਚ ਉਸ ਨੂੰ ਵਰਤ ਸਕੇ। ਬਾਅਦ ਵਿਚ ਦੋਸਤ ਨੇ ਆਪਣੀ ਸੈਲਰੀ ਲਈ ਇਕ ਵੱਖਰਾ ਖਾਤਾ ਖੋਲ੍ਹਿਆ ਅਤੇ ਉਸ ਦਾ ਡੈਬਿਟ ਕਾਰਡ ਗੁਪਤਾ ਨੂੰ ਕੋਰੀਅਰ ਕਰ ਦਿੱਤਾ ਤਾਂ ਜੋ ਉਹ ਸਿੱਧਾ ਏ. ਟੀ. ਐਮ. ਰਾਹੀਂ ਪੈਸੇ ਕੱਢ ਸਕੇ।

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ

ਕਿਵੇਂ ਖੁੱਲ੍ਹੀ ਪੋਲ?

ਇਸ ਘੁਟਾਲੇ ਦਾ ਖੁਲਾਸਾ 2019 ਵਿਚ ਹੋਇਆ ਜਦੋਂ ਕੰਪਨੀ ਨੇ ਇਕ ਹੋਰ ਮਾਮਲੇ ਵਿਚ ਗੁਪਤਾ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਦੀ ਅੰਦਰੂਨੀ ਜਾਂਚ (Internal Review) ਦੌਰਾਨ ਇਸ ਸਾਰੇ ਕਾਰਨਾਮੇ ਦਾ ਪਰਦਾਫਾਸ਼ ਹੋਇਆ। ਜਾਂਚਕਰਤਾਵਾਂ ਅਨੁਸਾਰ ਗੁਪਤਾ ਨੇ ਕੰਪਨੀ ਨੂੰ ਕੁੱਲ 11 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਐਫ. ਬੀ. ਆਈ. (FBI) ਨੇ ਇਸ ਨੂੰ ਅਹੁਦੇ ਦੀ ਸ਼ਰੇਆਮ ਦੁਰਵਰਤੋਂ ਕਰਾਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News