ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ''ਤੀ ਚਿਤਾਵਨੀ
Wednesday, Feb 18, 2026 - 01:56 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਦੁਨੀਆ ਦੇ ਕਈ ਦੇਸ਼ਾਂ 'ਚ ਜੰਗ ਦੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਵਿਗਿਆਨੀਆਂ ਨੇ ਇੱਕ ਬੇਹੱਦ ਡਰਾਉਣੀ ਚਿਤਾਵਨੀ ਜਾਰੀ ਕੀਤੀ ਹੈ। ਨਾਸਾ ਦੇ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਧਰਤੀ ਦੇ ਨੇੜੇ ਹਜ਼ਾਰਾਂ ਅਜਿਹੇ ਐਸਟੇਰੋਇਡ (ਪੁਲਾੜੀ ਚੱਟਾਨਾਂ) ਘੁੰਮ ਰਹੇ ਹਨ, ਜਿਨ੍ਹਾਂ ਬਾਰੇ ਅਜੇ ਤੱਕ ਵਿਗਿਆਨੀਆਂ ਨੂੰ ਪਤਾ ਵੀ ਨਹੀਂ ਸੀ। ਇਨ੍ਹਾਂ ਨੂੰ 'ਸਿਟੀ ਕਿਲਰ' ਕਿਹਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਇੱਕ ਵੀ ਜੇਕਰ ਧਰਤੀ ਨਾਲ ਟਕਰਾਉਂਦਾ ਹੈ, ਤਾਂ ਉਹ ਇਕ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।
ਨਾਸਾ ਦੀ ਪਲੈਨੇਟਰੀ ਡਿਫੈਂਸ ਅਫਸਰ ਕੇਲੀ ਫਾਸਟ ਅਨੁਸਾਰ, ਲਗਭਗ 25,000 ਮੱਧਮ ਆਕਾਰ ਦੇ ਐਸਟੇਰੋਇਡ ਧਰਤੀ ਦੇ ਆਲੇ-ਦੁਆਲੇ ਮੌਜੂਦ ਹਨ, ਪਰ ਅਸੀਂ ਸਿਰਫ਼ 40 ਫ਼ੀਸਦੀ (ਲਗਭਗ 10,000) ਬਾਰੇ ਹੀ ਜਾਣਦੇ ਹਾਂ। ਬਾਕੀ 15,000 ਐਸਟੇਰੋਇਡ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਤੇ ਇਹ ਕਿਸੇ ਵੀ ਸਮੇਂ ਮੌਤ ਬਣ ਕੇ ਅਸਮਾਨੋਂ ਵਰ੍ਹ ਸਕਦੇ ਹਨ।
ਇਹ ਵੀ ਪੜ੍ਹੋ- Epstein Files 'ਚ ਨਾਂ ਆਉਣ ਮਗਰੋਂ ਟਰੰਪ ਦਾ ਵੱਡਾ ਬਿਆਨ ! ਪੂਰੀ ਦੁਨੀਆ 'ਚ ਮਚ ਗਈ ਤੜਥੱਲੀ
ਇਨ੍ਹਾਂ ਐਸਟੇਰੋਇਡ ਦਾ ਆਕਾਰ ਲਗਭਗ 140 ਮੀਟਰ ਤੱਕ ਹੈ, ਜਦਕਿ ਕਈ ਇਸ ਤੋਂ ਵੀ ਵੱਡੇ ਹੋ ਸਕਦੇ ਹਨ। ਇਹ ਇੰਨੇ ਵੱਡੇ ਹਨ ਕਿ ਜੇਕਰ ਧਰਤੀ 'ਤੇ ਡਿੱਗ ਜਾਣ ਤਾਂ ਇਕ ਪੂਰੇ ਦੇ ਪੂਰੇ ਸ਼ਹਿਰ ਨੂੰ ਤਬਾਹ ਕਰ ਸਕਦੇ ਹਨ, ਪਰ ਇੰਨੇ ਛੋਟੇ ਹੁੰਦੇ ਹਨ ਕਿ ਮੌਜੂਦਾ ਟੈਲੀਸਕੋਪਾਂ ਰਾਹੀਂ ਇਨ੍ਹਾਂ ਨੂੰ ਡਿਟੈਕਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਵਿਗਿਆਨੀਆਂ ਅਨੁਸਾਰ ਜੇਕਰ ਅੱਜ ਕੋਈ 'ਸਿਟੀ ਕਿਲਰ' ਐਸਟੇਰੋਇਡ ਧਰਤੀ ਵੱਲ ਆਉਂਦਾ ਹੈ, ਤਾਂ ਸਾਡੇ ਕੋਲ ਉਸ ਨੂੰ ਰੋਕਣ ਜਾਂ ਰਸਤਾ ਬਦਲਣ ਲਈ ਕੋਈ ਸਿਸਟਮ ਫਿਲਹਾਲ ਨਹੀਂ ਹੈ। ਹਾਲਾਂਕਿ DART ਮਿਸ਼ਨ ਰਾਹੀਂ ਸਫਲ ਪ੍ਰਯੋਗ ਕੀਤਾ ਗਿਆ ਸੀ, ਪਰ ਅਸਲ ਖ਼ਤਰੇ ਵੇਲੇ ਤੁਰੰਤ ਕਾਰਵਾਈ ਲਈ ਫੰਡਾਂ ਅਤੇ ਤਕਨਾਲੋਜੀ ਦੀ ਘਾਟ ਹੈ।
ਰਿਪੋਰਟ ਵਿੱਚ ਐਸਟੇਰੋਇਡ 2024 YR4 ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਸ ਦੇ ਸਾਲ 2032 ਵਿੱਚ ਧਰਤੀ ਜਾਂ ਚੰਦਰਮਾ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਡੇ ਐਸਟੇਰੋਇਡ (ਜੋ ਡਾਇਨਾਸੋਰਸ ਨੂੰ ਖਤਮ ਕਰਨ ਵਾਲੇ ਸਨ) 'ਤੇ ਤਾਂ ਨਜ਼ਰ ਰੱਖੀ ਜਾ ਰਹੀ ਹੈ, ਪਰ ਇਹ ਮੱਧਮ ਤੇ ਛੋਟੇ ਆਕਾਰ ਦੇ ਪੱਥਰ ਹੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹਨ। ਨਾਸਾ ਅਗਲੇ ਸਾਲਾਂ ਵਿੱਚ 'ਨਿਅਰ-ਅਰਥ ਆਬਜੈਕਟ ਸਰਵੇਅਰ' ਟੈਲੀਸਕੋਪ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਨ੍ਹਾਂ ਲੁਕਵੇਂ ਖ਼ਤਰਿਆਂ ਨੂੰ ਸਮੇਂ ਸਿਰ ਪਛਾਣਿਆ ਜਾ ਸਕੇ।
ਇਹ ਵੀ ਪੜ੍ਹੋ- ਅਮਰੀਕਾ ਨੇ ਖਿੱਚ ਲਈ ਹਮਲੇ ਦੀ ਤਿਆਰੀ ! ਜੰਗ ਲਈ ਭੇਜ'ਤੇ 50 ਲੜਾਕੂ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
