ਉੱਡਦੇ-ਉੱਡਦੇ Plane ਦੇ ਇੰਜਣ ''ਚ ਆ ਗਈ ਖ਼ਰਾਬੀ ! ਪਾਇਲਟ ਨੇ ਗੱਡੀਆਂ ਨਾਲ ਭਰੀ ਸੜਕ ''ਤੇ ਲਾਹ''ਤਾ ਜਹਾਜ਼

Tuesday, Feb 10, 2026 - 09:39 AM (IST)

ਉੱਡਦੇ-ਉੱਡਦੇ Plane ਦੇ ਇੰਜਣ ''ਚ ਆ ਗਈ ਖ਼ਰਾਬੀ ! ਪਾਇਲਟ ਨੇ ਗੱਡੀਆਂ ਨਾਲ ਭਰੀ ਸੜਕ ''ਤੇ ਲਾਹ''ਤਾ ਜਹਾਜ਼

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਜਾਰਜੀਆ ਸੂਬੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ। ਇੱਥੇ ਇੱਕ ਛੋਟਾ ਜਹਾਜ਼ ਤਕਨੀਕੀ ਖਰਾਬੀ ਕਾਰਨ ਹਵਾਈ ਅੱਡੇ ਦੀ ਬਜਾਏ ਸ਼ਹਿਰ ਦੀ ਇੱਕ ਬੇਹੱਦ ਬਿਜ਼ੀ ਸੜਕ 'ਤੇ ਕ੍ਰੈਸ਼ ਲੈਂਡ ਹੋ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸੜਕ 'ਤੇ ਜਦੋਂ ਲੋਕ ਰੋਜ਼ਾਨਾ ਵਾਂਗ ਆਪਣੀਆਂ ਕਾਰਾਂ ਵਿੱਚ ਜਾ ਰਹੇ ਸਨ, ਤਾਂ ਅਚਾਨਕ ਅਸਮਾਨ ਤੋਂ ਇੱਕ ਜਹਾਜ਼ ਉਨ੍ਹਾਂ ਦੇ ਬਿਲਕੁਲ ਉੱਪਰ ਆ ਗਿਆ, ਜਿਸ ਨੇ ਸਿੱਧਾ ਸੜਕ ਦੇ ਵਿਚਕਾਰ ਲੈਂਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਦੇ ਇੰਜਣ ਵਿੱਚ ਖ਼ਰਾਬੀ ਆ ਗਈ ਸੀ। ਪਾਇਲਟ ਕੋਲ ਰਨਵੇਅ ਤੱਕ ਪਹੁੰਚਣ ਦਾ ਸਮਾਂ ਨਹੀਂ ਸੀ, ਜਿਸ ਕਾਰਨ ਉਸ ਨੇ ਸੜਕ 'ਤੇ ਹੀ ਜਹਾਜ਼ ਉਤਾਰਨ ਦਾ ਜੋਖਮ ਭਰਿਆ ਫੈਸਲਾ ਲਿਆ।

🚨 BREAKING:

🇺🇸 Small plane hits multiple vehicles in Georgia.

This was due to the aircraft performing an emergency landing on the highway.

Source: Az Intel pic.twitter.com/wTU4FQ7tRc

— Mario Nawfal (@MarioNawfal) February 9, 2026

ਇਹ ਵੀ ਪੜ੍ਹੋ- ਦੁਨੀਆ ਭਰ 'ਚ ਮਚੀ ਹਾਹਾਕਾਰ ! Epstein Files 'ਚ ਨਾਂ ਆਉਣ ਮਗਰੋਂ ਸ਼ੁਰੂ ਹੋਇਆ ਅਸਤੀਫ਼ਿਆਂ ਦਾ ਦੌਰ

 

ਹੈਰਾਨੀ ਦੀ ਗੱਲ ਹੈ ਕਿ ਸੜਕ 'ਤੇ ਇੰਨੀ ਟ੍ਰੈਫਿਕ ਹੋਣ ਦੇ ਬਾਵਜੂਦ ਜਹਾਜ਼ ਕਿਸੇ ਗੱਡੀ ਨਾਲ ਨਹੀਂ ਟਕਰਾਇਆ। ਪਾਇਲਟ ਅਤੇ ਜਹਾਜ਼ ਵਿੱਚ ਸਵਾਰ ਹੋਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਹਾਜ਼ ਨੂੰ ਗੱਡੀਆਂ ਦੇ ਵਿਚਕਾਰ ਖੜ੍ਹਾ ਦੇਖਿਆ ਜਾ ਸਕਦਾ ਹੈ।

ਘਟਨਾ ਤੋਂ ਤੁਰੰਤ ਬਾਅਦ ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਜਹਾਜ਼ ਨੂੰ ਸੜਕ ਤੋਂ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਕੁਝ ਸਮੇਂ ਲਈ ਟ੍ਰੈਫਿਕ ਨੂੰ ਵੀ ਰੋਕਣਾ ਪਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਹੁਣ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਸਿਰਫ਼ 1 ਰੁਪਈਆ ਇਨਾਮ ! ਸ਼ਰਮ ਦੇ ਮਾਰੇ ਮੁਲਜ਼ਮ ਨੇ ਆਪੇ ਕਰ'ਤਾ ਸਰੰਡਰ, ਹੈਰਾਨ ਕਰੇਗਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News