ਨਿਊ ਜਰਸੀ ਦੇ ਗਵਰਨਰ ਦੇ ਮੁੱਖ ਸਲਾਹਕਾਰ ਤੇ US ਦੇ ਪ੍ਰਮੁੱਖ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਵਿਚਾਰੇ ਸਿੱਖਾਂ ਦੇ ਮਸਲੇ

Tuesday, Feb 24, 2026 - 11:18 PM (IST)

ਨਿਊ ਜਰਸੀ ਦੇ ਗਵਰਨਰ ਦੇ ਮੁੱਖ ਸਲਾਹਕਾਰ ਤੇ US ਦੇ ਪ੍ਰਮੁੱਖ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਵਿਚਾਰੇ ਸਿੱਖਾਂ ਦੇ ਮਸਲੇ

ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਦੇ ਪ੍ਰਮੁੱਖ ਸਿੱਖ ਵਕੀਲ ਅਤੇ ਨਿਊ ਜਰਸੀ ਦੇ ਗਵਰਨਰ ਦੇ ਸਲਾਹਕਾਰ ਜਸਪ੍ਰੀਤ ਸਿੰਘ ਨੇ ਨਿਊਯਾਰਕ ਵਿਚ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਉੱਚ-ਪੱਧਰੀ ਮੀਟਿੰਗ ਦਾ ਆਯੋਜਨ ਕੀਤਾ। ਇਹ ਬੈਠਕ 17 ਫ਼ਰਵਰੀ 2026 ਨੂੰ ਮੈਨਹਟਨ ਚ’ ਸਥਿਤ ਗਵਰਨਰ ਦਫ਼ਤਰ ਵਿਚ ਕੈਥੀ ਹੋਚੁਲ ਨਾਲ ਹੋਈ। ਲਗਭਗ ਇੱਕ ਘੰਟੇ ਚੱਲੀ ਇਸ ਮੀਟਿੰਗ ਵਿਚ ਨਿਊਯਾਰਕ ਸਟੇਟ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਵਿਚ ਸਟੇਟ ਪੁਲਸ, ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ (ਡੀ.ਐੱਮ.ਵੀ.), ਡਿਪਾਰਟਮੈਂਟ ਆਫ ਐਜੂਕੇਸ਼ਨ ਅਤੇ ਇੰਟਰਫੇਥ ਅਫੇਅਰਜ਼ ਦੇ ਨੁਮਾਇੰਦੇ ਸ਼ਾਮਲ ਸਨ। 

PunjabKesari

ਇਸ ਤੋਂ ਇਲਾਵਾ ਨਿਊਯਾਰਕ ਸਟੇਟ ਦੇ ਏਸ਼ੀਅਨ ਅਮਰੀਕਨ ਅਫੇਅਰਜ਼ ਦੇ ਡਾਇਰੈਕਟਰ ਸਿਬੂ ਨਾਇਰ ਵੀ ਮੌਜੂਦ ਰਹੇ। ਜਸਪ੍ਰੀਤ ਸਿੰਘ ਅਟਾਰਨੀ ਨੇ ਇਸ ਬੈਠਕ ਨੂੰ ”ਇਤਿਹਾਸਕ” ਕਰਾਰ ਦਿੰਦਿਆਂ ”ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ” ਨਿਊਯਾਰਕ ਦੀ ਲੀਡਰਸ਼ਿਪ ਵੱਲੋਂ ਤਿਆਰ ਕੀਤਾ ਗਿਆ ਇੱਕ ਵਿਸਥਾਰਪੂਰਵਕ ਮੈਮੋਰੈਂਡਮ ਗਵਰਨਰ ਨੂੰ ਪੇਸ਼ ਕੀਤਾ। ਇਸ ਮੈਮੋਰੈਂਡਮ ਵਿਚ ਨਿਊਯਾਰਕ ਸਟੇਟ ਵਿਚ ਵਸਦੇ ਸਿੱਖ ਅਤੇ ਵੱਡੇ ਪੰਜਾਬੀ ਭਾਈਚਾਰੇ ਨਾਲ ਨਾਲ ਪ੍ਰਵਾਸੀਆਂ ਨੂੰ ਦਰਪੇਸ਼ ਮਸਲਿਆਂ ਨੂੰ ਉਠਾਇਆ ਗਿਆ। 

ਮੁੱਖ ਮੰਗਾਂ ਵਿਚ ਨਿਊਯਾਰਕ ਸਟੇਟ ਵਿਚ ਪੰਜਾਬੀ ਭਾਸ਼ਾ ਦੀ ਅਧਿਕਾਰਿਕ ਮਾਨਤਾ ਅਤੇ ਇਸਨੂੰ ਸਰਕਾਰੀ ਸਕੂਲਾਂ, ਡੀ.ਐੱਮ.ਵੀ. ਅਤੇ ਰਾਜ ਦੇ ਕਾਲਜਾਂ ਵਿਚ ਸ਼ਾਮਲ ਕਰਨਾ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਨਿਊਯਾਰਕ ਵਿਚ ਕਮਿਊਨਿਟੀ ਸੈਂਟਰ ਦੀ ਸਥਾਪਨਾ ਲਈ ਰਾਜ ਪੱਧਰੀ ਸਹਾਇਤਾ। ਸਿੱਖਾਂ ਅਤੇ ਪੰਜਾਬੀਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀ ਰੋਕਥਾਮ ਲਈ ਮਜ਼ਬੂਤ ਕਦਮ। ਕਮਿਊਨਿਟੀ ਦੀ ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਅਨੁਸਾਰ ਇੱਕ ਫਿਊਨਰਲ ਹੋਮ ਦੀ ਸਥਾਪਨਾ ਲਈ ਸਹਿਯੋਗ। ਨਿਊਯਾਰਕ ਵਿਚ ਪ੍ਰਵਾਸੀਆਂ ਨੂੰ ਦਰਪੇਸ਼ ਕਾਨੂੰਨੀ ਅਤੇ ਪ੍ਰਸ਼ਾਸਕੀ ਸਮੱਸਿਆਵਾਂ ਦੇ ਹੱਲ ਲਈ ਸੰਸਥਾਗਤ ਸਹਾਇਤਾ, ਜਿਸ ਵਿਚ ਹਿਰਾਸਤ ਵਿਚ ਬੰਦ ਵਿਅਕਤੀਆਂ ਦੀ ਰਿਹਾਈ ਲਈ ਹੈਬੀਅਸ ਕਾਰਪਸ ਪਟੀਸ਼ਨਾਂ ਦੀ ਵਰਤੋਂ ਵੀ ਸ਼ਾਮਲ ਹੈ।

ਮੀਟਿੰਗ ਦੌਰਾਨ ਜਸਪ੍ਰੀਤ ਸਿੰਘ ਅਟਾਰਨੀ ਨੇ ਇਮੀਗ੍ਰੈਂਟ ਡਿਟੇਨੀਆਂ ਨੂੰ ਆ ਰਹੀਆਂ ਕਾਨੂੰਨੀ ਚੁਣੌਤੀਆਂ ਉੱਤੇ ਵੀ ਚਰਚਾ ਕੀਤੀ ਅਤੇ ਹੈਬੀਅਸ ਕਾਰਪਸ ਨੂੰ ਸੰਵਿਧਾਨਕ ਸੁਰੱਖਿਆ ਦੇ ਇੱਕ ਮਹੱਤਵਪੂਰਣ ਸਾਧਨ ਵਜੋਂ ਰੋਸ਼ਨ ਕੀਤਾ। ਗਵਰਨਰ ਹੋਚੁਲ ਨੇ ਸਿੱਖ ਭਾਈਚਾਰੇ ਦੀ ਨਿਊਯਾਰਕ ਸਟੇਟ ਅਤੇ ਸੰਯੁਕਤ ਰਾਜ ਅਮਰੀਕਾ ਲਈ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੌਜੂਦ ਉੱਚ ਅਧਿਕਾਰੀਆਂ ਨੂੰ ਉਠਾਏ ਗਏ ਮਸਲਿਆਂ ‘ਤੇ ਕਾਰਵਾਈ ਕਰਨ ਲਈ ਨਿਰਦੇਸ਼ਿਤ ਕੀਤਾ।ਅਤੇ  ਮਈ 2026 ਵਿਚ ਤਰੱਕੀ ਦੀ ਸਮੀਖਿਆ ਲਈ ਅਗਲੀ ਮੀਟਿੰਗ ਵੀ ਤੈਅ ਕੀਤੀ ਗਈ ਹੈ। 

PunjabKesari

ਮੀਟਿੰਗ ਵਿਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੀ ਪੂਰੀ ਲੀਡਰਸ਼ਿਪ ਵੀ ਹਾਜ਼ਰ ਸੀ, ਜਿਨ੍ਹਾਂ ਵਿਚ ਗੁਰਦੇਵ ਸਿੰਘ ਕੰਗ, ਜਤਿੰਦਰ ਸਿੰਘ ਬੋਪਾਰਾਏ, ਬਲਾਕਾ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਜਗੀਰ ਸਿੰਘ, ਬੂਟਾ ਸਿੰਘ, ਜੋਗਿੰਦਰ ਸਿੰਘ ਅਤੇ ਮੋਹਿੰਦਰ ਸਿੰਘ ਗਿਲਜ਼ੀਆਂ ਸ਼ਾਮਲ ਸਨ।ਇਹ ਬੈਠਕ ਨਿਊਯਾਰਕ ਸਟੇਟ ਸਰਕਾਰ ਅਤੇ ਸਿੱਖ ਭਾਈਚਾਰੇ ਦਰਮਿਆਨ ਸੰਸਥਾਗਤ ਸੰਵਾਦ ਦਾ ਇੱਕ ਮਹੱਤਵਪੂਰਣ ਪੜਾਅ ਮੰਨੀ ਜਾ ਰਹੀ ਹੈ, ਜੋ ਸੱਭਿਆਚਾਰਕ ਮਾਨਤਾ, ਨਾਗਰਿਕ ਅਧਿਕਾਰਾਂ ਦੀ ਰੱਖਿਆ ਅਤੇ ਪ੍ਰਵਾਸੀ ਮਸਲਿਆਂ ‘ਤੇ ਅਗੇਤਰ ਕਦਮਾਂ ਦੀ ਦਿਸ਼ਾ ਵਿਚ ਇੱਕ ਨਵਾਂ ਅਧਿਆਇ ਖੋਲ੍ਹਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News